google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌ+ਤ, ਔਰਤ ਖਿਲਾਫ਼ ਮਾਮਲਾ ਦਰਜ

  • Feb 9, 2024
  • 1 min read

09/02/2024

ਪਿੰਡ ਜੋਧਪੁਰ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਜਦੋਂਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਨਸ਼ੇ ਦਾ ਟੀਕਾ ਲਗਾਉਣ ਦੇ ਦੋਸ਼ ਹੇਠ ਇਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਲਜੀਤ ਕੌਰ ਵਾਸੀ ਪਿੰਡ ਅਲਾਦੀਨਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਜੱਜਬੀਰ ਸਿੰਘ (32) ਨਸ਼ੇ ਕਰਨ ਦਾ ਆਦੀ ਸੀ। ਉਹ ਸ਼ਾਮ ਕਰੀਬ ਸਾਢੇ 4 ਵਜੇ ਘਰੋਂ ਪਿੰਡ ਜੋਧਪੁਰ ਵਿਖੇ ਕਰਮਜੀਤ ਕੌਰ ਕੋਲੋਂ ਨਸ਼ਾ ਲੈਣ ਲਈ ਗਿਆ ਸੀ। ਉਨ੍ਹਾਂ ਨੂੰ ਫੋਨ ਆਇਆ ਕਿ ਜੱਜਬੀਰ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਕਰਮਜੀਤ ਕੌਰ ਦੇ ਘਰ ਵਿਚ ਹੀ ਮੌਤ ਹੋ ਗਈ ਹੈ ਅਤੇ ਉਹ ਉਸ ਨੂੰ ਜੋਧਪੁਰ ਦੀ ਖਾਲੀ ਪਈ ਟਾਈਲ ਫੈਕਟਰੀ ਵਿਚ ਸੁੱਟ ਕੇ ਘਰੋਂ ਭੱਜ ਗਈ ਹੈ। ਜਦੋਂ ਉਹ ਟਾਈਲ ਫੈਕਟਰੀ ਵਿਚ ਗਈ ਤਾਂ ਉਥੇ ਜੱਜਬੀਰ ਸਿੰਘ ਦੀ ਲਾਸ਼ ਪਈ ਸੀ। ਉਸ ਨੇ ਦੋਸ਼ ਲਗਾਇਆ ਕਿ ਜੱਜਬੀਰ ਦੀ ਮੌਤ ਕਰਮਜੀਤ ਕੌਰ ਵੱਲੋਂ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲਗਾਉਣ ਕਰ ਕੇ ਹੋਈ ਹੈ। ਥਾਣਾ ਸਦਰ ਦੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਨੂੰ ਨਾਮਜ਼ਦ ਕਰ ਲਿਆ ਗਿਆ ਹੈ।

Comments


Logo-LudhianaPlusColorChange_edited.png
bottom of page