ਪਾਕਿਸਤਾਨ ਨੇ ਐਲਓਸੀ 'ਤੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜ ਨੇ ਦਿੱਤਾ ਢੁਕਵਾਂ ਜਵਾਬ; ਲਗਾਤਾਰ 7ਵੇਂ ਦਿਨ ਜੰਗਬੰਦੀ ਦੀ ਉਲੰਘਣਾ
- bhagattanya93
- May 1
- 1 min read
01/05/2025

ਪਾਕਿਸਤਾਨੀ ਫੌ਼ਜ ਨੇ 30 ਅਪ੍ਰੈਲ ਦੀ ਰਾਤ ਅਤੇ 1 ਮਈ 2025 ਦੀ ਸਵੇਰ ਦੇ ਵਿਚਕਾਰ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੰਟਰੋਲ ਰੇਖਾ (LoC) ਦੇ ਪਾਰ ਛੋਟੇ ਹਥਿਆਰਾਂ ਨਾਲ ਬਿਨਾਂ ਕਿਸੇ ਭੜਕਾਹਟ ਦੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਹ ਗੋਲ਼ੀਬਾਰੀ ਕੁਪਵਾੜਾ, ਉੜੀ ਅਤੇ ਅਖਨੂਰ ਸੈਕਟਰਾਂ ਵਿੱਚ ਹੋਈ, ਜੋ ਅਕਸਰ ਤਣਾਅ ਦੇ ਕੇਂਦਰ ਹੁੰਦੇ ਹਨ।
ਭਾਰਤੀ ਫ਼ੌਜ ਨੇ ਇਸ ਕਾਰਵਾਈ ਦਾ ਢੁਕਵਾਂ ਅਤੇ ਸੰਤੁਲਿਤ ਜਵਾਬ ਦਿੱਤਾ। ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੀ ਫ਼ੌਜ ਨੇ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਗੋਲ਼ੀਬਾਰੀ ਦਾ ਪੇਸ਼ੇਵਰ ਤਰੀਕੇ ਨਾਲ ਜਵਾਬ ਦਿੱਤਾ ਅਤੇ ਦੁਸ਼ਮਣ ਦੀਆਂ ਹਰਕਤਾਂ ਦਾ ਢੁਕਵਾਂ ਜਵਾਬ ਦਿੱਤਾ।
During the night of 30 April-01 May 2025, Pakistan Army posts initiated unprovoked small-arms fire across the Line of Control opposite Kupwara, Uri and Akhnoor in the Union Territory of Jammu & Kashmir. These were responded proportionately by the Indian Army: Indian Army pic.twitter.com/lMPizYWqJo
— ANI (@ANI) May 1, 2025
ਕੱਲ੍ਹ ਰਾਤ ਵੀ ਪਾਕਿ ਫ਼ੌਜ ਨੇ ਗੋਲ਼ੀਬਾਰੀ ਕੀਤੀ ਸੀ
ਪਾਕਿਸਤਾਨੀ ਫ਼ੌਜ ਨੇ 29 ਅਪ੍ਰੈਲ ਅਤੇ 30 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਨੌਸ਼ੇਰਾ, ਸੁੰਦਰਬਨੀ ਅਤੇ ਅਖਨੂਰ ਸੈਕਟਰਾਂ ਵਿੱਚ ਵੀ ਗੋਲ਼ੀਬਾਰੀ ਕੀਤੀ ਸੀ। ਭਾਰਤੀ ਫ਼ੌਜ ਦੇ ਅਨੁਸਾਰ, "29-30 ਅਪ੍ਰੈਲ ਦੀ ਰਾਤ ਨੂੰ, ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨੌਸ਼ੇਰਾ, ਸੁੰਦਰਬਨੀ ਅਤੇ ਅਖਨੂਰ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਪਾਰ ਛੋਟੇ ਹਥਿਆਰਾਂ ਨਾਲ ਬਿਨਾਂ ਕਿਸੇ ਭੜਕਾਹਟ ਦੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫ਼ੌਜ ਦੇ ਜਵਾਨਾਂ ਨੇ ਤੇਜ਼ੀ ਨਾਲ ਅਤੇ ਢੁਕਵੇਂ ਢੰਗ ਨਾਲ ਜਵਾਬ ਦਿੱਤਾ।"

Comments