Amarnath Yatra ਦੌਰਾਨ 3 ਬੱਸਾਂ ਦੀ ਟੱਕਰ, 10 ਯਾਤਰੀ ਜ਼ਖ਼ਮੀ
- bhagattanya93
- Jul 13
- 1 min read
13/07/2025

ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅਮਰਨਾਥ ਯਾਤਰਾ ਦੇ ਕਾਫਲੇ ਦੀਆਂ ਤਿੰਨ ਬੱਸਾਂ ਦੇ ਆਪਸ ਵਿੱਚ ਟਕਰਾਉਣ ਨਾਲ ਘੱਟੋ-ਘੱਟ 10 ਸ਼ਰਧਾਲੂ ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਅਨੁਸਾਰ, ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਹਾਦਸੇ ਵਿੱਚ ਤਿੰਨੋਂ ਬੱਸਾਂ ਨੂੰ ਨੁਕਸਾਨ ਪਹੁੰਚਿਆ। ਪ੍ਰਭਾਵਿਤ ਬੱਸਾਂ ਵਿੱਚ ਯਾਤਰਾ ਕਰ ਰਹੇ ਹੋਰ ਸ਼ਰਧਾਲੂਆਂ ਨੂੰ ਵਾਧੂ ਬੱਸਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਕਾਫਲਾ ਆਪਣੀ ਅੱਗੇ ਦੀ ਯਾਤਰਾ ਲਈ ਰਵਾਨਾ ਹੋ ਗਿਆ।
ਨਰਸੂ ਖੇਤਰ 'ਚ ਹਾਦਸਾ
ਬੁੱਧਵਾਰ ਸਵੇਰੇ ਵੀ ਨਰਸੂ ਖੇਤਰ ਵਿੱਚ ਇੱਕ ਬੱਸ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਕਾਰ ਵਿੱਚ ਯਾਤਰਾ ਕਰ ਰਹੇ ਪੰਜ ਸ਼ਰਧਾਲੂ ਜ਼ਖਮੀ ਹੋ ਗਏ। ਇੱਕ ਸ਼ਰਧਾਲੂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਚਾਰ ਨੂੰ ਮਾਮੂਲੀ ਸੱਟਾਂ ਲੱਗੀਆਂ।

ਇਹ ਹਾਦਸਾ ਸਵੇਰੇ 6:17 ਵਜੇ ਦੇ ਕਰੀਬ ਵਾਪਰਿਆ ਜਦੋਂ ਕਾਫਲੇ ਵਿੱਚ ਸ਼ਾਮਲ ਇੱਕ ਤੇਜ਼ ਰਫ਼ਤਾਰ ਕਾਰ ਨੰਬਰ HR40H6485 ਪਹਿਲਗਾਮ ਵੱਲ ਜਾਂਦੇ ਸਮੇਂ ਨਰਸੂ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਡਿਵਾਈਡਰ ਨਾਲ ਟਕਰਾ ਗਈ। ਕਾਰ ਦੀ ਟੱਕਰ ਕਾਰਨ ਹੋਈ ਤੇਜ਼ ਆਵਾਜ਼ ਸੁਣ ਕੇ ਸੁਰੱਖਿਆ ਕਰਮਚਾਰੀ ਅਤੇ ਰਾਹਤ ਅਤੇ ਬਚਾਅ ਟੀਮ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ।





Comments