ਪੰਜਾਬ ’ਚ ਮੌਸਮ ਰਹੇਗਾ ਖ਼ੁਸ਼ਕ, ਵਧੇਗਾ ਰਾਤ ਤੇ ਦਿਨ ਦਾ ਤਾਪਮਾਨ
- Ludhiana Plus
- Feb 9
- 1 min read
09/02/2025

ਪੰਜਾਬ ’ਚ ਫਰਵਰੀ ’ਚ ਮਾਰਚ ਵਰਗੀ ਗਰਮੀ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਘੰਟਿਆਂ ’ਚ ਵੀ ਮੌਸਮ ਖ਼ੁਸ਼ਕ ਰਹੇਗਾ। ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸੂਬੇ ’ਚ ਤਾਪਮਾਨ ਸਾਧਾਰਨ ਤੋਂ ਜ਼ਿਆਦਾ ਚੱਲ ਰਿਹਾ ਹੈ। ਸ਼ਨਿਚਰਵਾਰ ਰਾਤ ਨੂੰ ਜਿੱਥੇ ਬਠਿੰਡਾ ਦਾ ਤਾਪਮਾਨ 3.9 ਡਿਗਰੀ ਸੈਲਸੀਅਸ ਸੀ, ਉੱਥੇ ਦਿਨ ਵੇਲੇ ਗਰਮੀ ਰਹੀ। ਬਠਿੰਡਾ ’ਚ ਦਿਨ ’ਚ ਤਾਪਮਾਨ 25.6 ਡਿਗਰੀ ਤਾਪਮਾਨ ਰਿਹਾ। ਇਹ ਆਮ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਸੀ। ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 27.1 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਜੋ ਕਿ ਆਮ ਤੋਂ ਛੇ ਡਿਗਰੀ ਸੈਲਸੀਅਸਤ ਵੱਧ ਸੀ। ਉਥੇ ਰਾਤ ਦਾ ਤਾਪਮਾਨ ਨੌਂ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਹ ਵੀ ਆਮ ਤੋਂ ਇਕ ਡਿਗਰੀ ਵੱਧ ਸੀ। ਇਸੇ ਤਰ੍ਹਾਂ ਰੂਪਨਗਰ ’ਚ ਦਿਨ ਦਾ ਤਾਪਮਾਨ 25.6 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 7.1 ਡਿਗਰੀ ਰਿਹਾ। ਦਿਨ ਦਾ ਤਾਪਮਾਨ ਆਮ ਤੋਂ ਚਾਰ ਡਿਗਰੀ ਤੇ ਰਾਤ ਦਾ ਤਾਪਮਾਨ 1.1 ਡਿਗਰੀ ਵੱਧ ਸੀ। ਦੂਜੇ ਪਾਸੇ ਲੁਧਿਆਣਾ ’ਚ ਦਿਨ ਦਾ ਤਾਪਮਾਨ 24.1 ਤੇ ਰਾਤ ਦਾ ਤਾਪਮਾਨ 9.4 ਡਿਗਰੀ ਸੀ। ਪਟਿਆਲਾ ’ਚ ਦਿਨ ਦਾ ਤਾਪਮਾਨ 24.8 ਡਿਗਰੀ ਤੇ ਰਾਤ ਦਾ 9.5 ਡਿਗਰੀ ਸੀ। ਜਲੰਧਰ, ਫ਼ਤਹਿਗੜ੍ਹ ਸਾਹਿਬ ਤੇ ਮੋਹਾਲੀ ’ਚ ਵੀ ਦਿਨ ਦਾ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 14 ਫਰਵਰੀ ਤੱਕ ਮੌਸਮ ਡਰਾਈ ਰਹੇਗਾ। ਇਸ ਦੌਰਾਨ ਦਿਨ ਤੇ ਰਾਤ ਦਾ ਤਾਪਮਾਨ ਵਧੇਗਾ।





Comments