ਪੰਜਾਬ ’ਚ ਬਾਰਿਸ਼ ਤੇ ਗੜੇਮਾਰੀ ਕਾਰਨ ਡਿੱਗਿਆ ਪਾਰਾ
- Ludhiana Plus
- Dec 28, 2024
- 1 min read
28/12/2024

ਪੰਜਾਬ ’ਚ ਸ਼ੁੱਕਰਵਾਰ ਨੂੰ ਸਾਰਾ ਦਿਨ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ ਜੋ ਸ਼ਨਿਚਰਵਾਰ ਸਵੇਰ ਤਕ ਜਾਰੀ ਰਹੀ। ਪਟਿਆਲਾ ਸਮੇਤ ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 3.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ 30 ਦਸੰਬਰ ਤਕ ਸੂਬੇ ’ਚ ਸੰਘਣੀ ਧੁੰਦ ਪੈ ਸਕਦੀ ਹੈ। 31 ਦਸੰਬਰ ਨੂੰ ਕੁਝ ਥਾਵਾਂ ’ਤੇ ਠੰਢੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ। ਸ਼ੁੱਕਰਵਾਰ ਨੂੰ ਬਰਨਾਲਾ ’ਚ 19, ਬਠਿੰਡਾ ’ਚ 12, ਅੰਮਿ੍ਰਤਸਰ ’ਚ 10.0, ਪਟਿਆਲਾ ’ਚ 5.0 ਤੇ ਸੰਗਰੂਰ ’ਚ 2.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਖੇਤੀ ਮਾਹਰਾਂ ਮੁਤਾਬਕ ਇਹ ਬਾਰਿਸ਼ ਕਣਕ ਦੀ ਫ਼ਸਲ ਲਈ ਫਾਇਦੇਮੰਦ ਹੈ ਪਰ ਗੜੇਮਾਰੀ ਨਾਲ ਨੁਕਸਾਨ ਵੀ ਹੋ ਸਕਦਾ ਹੈ। ਉੱਥੇ ਆਲੂ ਦੇ ਖੇਤਾਂ ’ਚ ਜੇ ਪਾਣੀ ਜਮ੍ਹਾ ਹੋ ਜਾਂਦਾ ਹੈ ਤਾਂ ਨੁਕਸਾਨਦਾਇਕ ਹੈ।
Comments