ਪੰਜਾਬ 'ਚ ਅਧਿਆਪਕਾ ਨੇ ਕੀਤੀ ਆਤਮਹੱਤਿਆ, ਗੰਗੂਵਾਲ ਨਹਿਰ 'ਚੋਂ ਮਿਲੀ ਲਾਸ਼; ਸਕੂਲ ਮੁਲਾਜ਼ਮਾਂ ਖਿਲਾਫ਼ ਕੇਸ ਦਰਜ
- Ludhiana Plus
- Aug 3
- 1 min read
03/08/2025

ਐਸਐਚਓ ਨੰਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਦੇ ਨਾਮ ਪੁੱਛੇ ਜਾਣ ਤੇ ਐਸਐਚ ਓ ਨੰਗਲ ਨੇ ਕਿਹਾ ਕਿ ਇਸ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਅਜੇ ਨਾਮ ਨਹੀਂ ਦੱਸੇ ਜਾਣਗੇ। ਮਾਣਕਪੁਰ ਸਰਕਾਰੀ ਸਕੂਲ ਦੀ ਅਧਿਆਪਕਾ ਮਾਨਸੀ ਸ਼ਰਮਾ ਜੋ ਕਿ 26 ਜੁਲਾਈ ਤੋਂ ਗੁੰਮ ਸੀ, ਦੀ ਲਾਸ਼ ਆਖਿਰਕਾਰ ਗੰਗੂਵਾਲ ਤੋਂ ਮਿਲ ਗਈ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਸਵੇਰੇ ਮਾਨਸੀ ਸ਼ਰਮਾ ਆਪਣੇ ਘਰ ਤੋਂ ਸਕੂਲ ਲਈ ਤਿਆਰ ਹੋ ਕੇ ਗਈ ਸੀ, ਪਰ ਉਸਦੀਆਂ ਚੱਪਲਾਂ ਅਤੇ ਐਕਟਿਵਾ ਨਹਿਰ ਦੇ ਪੁਲ ’ਤੇ ਮਿਲੀਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਐਸਐਚਓ ਨੰਗਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਾਨਸੀ ਸ਼ਰਮਾ ਦੇ ਪਿਤਾ ਰਾਮਪਾਲ ਸ਼ਰਮਾ ਵੱਲੋਂ ਇੱਕ ਸੁਸਾਈਡ ਨੋਟ ਪੁਲਿਸ ਨੂੰ ਦਿੱਤਾ ਗਿਆ ਸੀ ਅਤੇ ਪੁਲਿਸ ਵੱਲੋਂ ਉਹਨਾਂ ਦੇ ਬਿਆਨਾਂ ਦੇ ਆਧਾਰ ’ਤੇ 29 ਜੁਲਾਈ ਨੂੰ ਇੱਕ ਐਫਆਈਆਰ 129 ਨੰਬਰ ਦਰਜ ਕੀਤੀ ਗਈ ਸੀ, ਜਿਸ ’ਚ ਦੋ ਵਿਅਕਤੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਸਨ। ਉਹਨਾਂ ਨੇ ਕਿਹਾ ਕਿ ਗੰਗੂਵਾਲ ਹੈੱਡ ਤੋਂ ਮਾਨਸੀ ਸ਼ਰਮਾ ਦੀ ਲਾਸ਼ ਮਿਲ ਗਈ ਹੈ, ਜਿਸ ਦੀ ਘਰਦਿਆਂ ਵੱਲੋਂ ਸ਼ਨਾਖਤ ਕੀਤੀ ਗਈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਐਸਐਚਓ ਨੰਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਦੇ ਨਾਮ ਪੁੱਛੇ ਜਾਣ ਤੇ ਐਸਐਚ ਓ ਨੰਗਲ ਨੇ ਕਿਹਾ ਕਿ ਇਸ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਅਜੇ ਨਾਮ ਨਹੀਂ ਦੱਸੇ ਜਾਣਗੇ।





Comments