google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬੀਆਂ ਲਈ ਖੁਸ਼ਖਬਰੀ ! ਹੁਣ ਲੁਧਿਆਣਾ ਤੋਂ ਦਿੱਲੀ ਲਈ ਮਿਲੇਗੀ ਸਿੱਧੀ ਫਲਾਈਟ, ਅਗਲੇ ਦੋ ਮਹੀਨਿਆਂ 'ਚ ਸ਼ੁਰੂ ਹੋਵੇਗੀ ਉਡਾਣ

  • bhagattanya93
  • Apr 28
  • 1 min read

28/04/2025

ਹਲਵਾਰਾ ਏਅਰਪੋਰਟ ਨੂੰ ਐਚਡਬਲਯੂਆਰ ਕੋਡ ਮਿਲ ਗਿਆ ਹੈ। ਦੋ ਮਹੀਨਿਆਂ 'ਚ ਇੱਥੋਂ ਉਡਾਣਾਂ ਸ਼ੁਰੂ ਹੋਣਗੀਆਂ। ਸ਼ੁਰੂਆਤ 'ਚ ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਦੋ ਉਡਾਣਾਂ ਦਾ ਸੰਚਾਲਨ ਕਰੇਗੀ ਇਕ ਸਵੇਰੇ ਤੇ ਇਕ ਦੁਪਹਿਰ ਨੂੰ।


ਇਹ ਉਡਾਣਾਂ ਲੁਧਿਆਣਾ ਨੂੰ ਦਿੱਲੀ ਰਾਹੀਂ ਯੂਰਪੀ ਦੇਸ਼ਾਂ ਸਮੇਤ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਜੋੜਨਗੀਆਂ। ਇਹ ਕੁਨੈਕਟਿਵਿਟੀ ਪੂਰੇ ਪੰਜਾਬ ਖੇਤਰ, ਖਾਸ ਕਰਕੇ ਮਾਲਵਾ ਬੈਲਟ ਅਤੇ ਲੁਧਿਆਣਾ ਦੀ ਆਰਥਿਕਤਾ ਨੂੰ ਹੱਲਾਸ਼ੇਰੀ ਦੇਵੇਗੀ।


ਐਤਵਾਰ ਨੂੰ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੇ ਕੌਂਸਲਰਾ ਤੇ ਸਨਅਤਕਾਰਾਂ ਦੇ ਨਾਲ ਹਲਵਾਰਾ ਹਵਾਈ ਅੱਡੇ ਦਾ ਦੌਰਾ ਕਰ ਕੇ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ 'ਚ ਇੱਥੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਪਿਛਲੀਆਂ ਸੂਬਾ ਸਰਕਾਰਾਂ ਇਸਨੂੰ ਪੂਰਾ ਕਰਨ ਵਿਚ ਅਸਫਲ ਰਹੀਆਂ।

ਸੀਐਮ ਭਗਵੰਤ ਮਾਨ ਦਾ ਡ੍ਰੀਮ ਪ੍ਰੋਜੈਕਟ

ਰਾਜਸਭਾ ਮੈਂਬਰ ਬਣਨ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ ਗਈ। ਸੀਐਮ ਭਗਵੰਤ ਮਾਨ ਦਾ ਇਹ ਡ੍ਰੀਮ ਪ੍ਰੋਜੈਕਟ ਹੈ। ਏਏਆਈ ਦਾ ਅਗਲਾ ਨਿਰੀਖਣ ਦੌਰਾ 30 ਅਪ੍ਰੈਲ ਨੂੰ ਹੋਣਾ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਏਅਰਪੋਰਟ ਨੂੰ ਏਏਆਈ ਨੂੰ ਸੌਂਪਣ ਦੇ ਬਾਅਦ ਸਟਾਫ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।


ਜਲਦੀ ਰੱਖਿਆ ਜਾਵੇਗਾ ਏਅਰਪੋਰਟ ਦਾ ਨਾਂ

ਏਅਰਪੋਰਟ ਦੇ ਨਾਮਕਰਨ ਬਾਰੇ ਉਨ੍ਹਾਂ ਸਾਫ਼ ਕੀਤਾ ਕਿ ਰਾਜ ਸਰਕਾਰ ਸਿਰਫ਼ ਨਾਂ ਦੀ ਸਿਫਾਰਸ਼ ਕਰ ਸਕਦੀ ਹੈ, ਜਦਕਿ ਆਖ਼ਰੀ ਮਨਜ਼ੂਰੀ ਕੇਂਦਰ ਕੋਲ ਹੋਵੇਗੀ। ਅਰੋੜਾ ਨੇ ਦੱਸਿਆ ਕਿ ਏਅਰਪੋਰਟ ਕੈਟ-2 ਸਿਸਟਮ ਨਾਲ ਲੈਸ ਹੈ, ਜੋ ਘੱਟ ਦ੍ਰਿਸ਼ਤਾ ਦੀ ਸਥਿਤੀ 'ਚ ਵੀ ਇਸ ਦੀ ਸੰਚਾਲਨ ਸਮਰੱਥਾ ਨੂੰ ਵਧਾਉਂਦਾ ਹੈ। ਟੈਕਸੀਵੇ ਵਿਚ ਇਕ ਸਮੇਂ ਵਿਚ ਦੋ ਵਿਦੇਸ਼ੀ ਹਵਾਈ ਜਹਾਜ਼ ਪਾਰਕ ਕਰਨ ਦੀ ਸਮਰੱਥਾ ਹੈ ਅਤੇ ਮੌਜੂਦਾ ਬੁਨਿਆਦੀ ਢਾਂਚੇ ਵਿਚ ਰੋਜ਼ਾਨਾ ਕਰੀਬ 12 ਉਡਾਣਾਂ ਆਸਾਨੀ ਨਾਲ ਹੋ ਸਕਦੀਆਂ ਹਨ।

Comments


Logo-LudhianaPlusColorChange_edited.png
bottom of page