ਪੰਜਾਬ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਪੁਲਿਸ ਨੇ ਕਰਵਾਇਆ ਬੰਦ, ਇਹ ਸੀ ਵਜ੍ਹਾ
- bhagattanya93
- Dec 11, 2023
- 1 min read
11/12/2023
ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਇੱਥੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ 'ਚ ਚਲ ਰਹੇ ਸ਼ੋਅ ਨੂੰ ਦੇਰ ਰਾਤ ਪੁਲਿਸ ਨੇ ਬੰਦ ਕਰਵਾ ਦਿੱਤਾ। ਪੁਲਿਸ ਨੇ ਦੱਸਿਆ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤਕ ਸੀ, ਪਰ ਸ਼ੋਅ ਸਾਢੇ 10 ਵਜੇ ਤਕ ਚਲ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ’ਤੇ ਆ ਗਏ ਤੇ ਉਨ੍ਹਾਂ ਸ਼ੋਅ ਬੰਦ ਕਰਨ ਵਾਸਤੇ ਆਖਿਆ। ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।






Comments