ਪੰਜਾਬ ’ਚ ਅੱਜ ਤੋਂ ਤੇਜ਼ ਹਵਾਵਾਂ ਨਾਲ ਪਵੇਗੀ ਬਾਰਿਸ਼, ਕਈ ਥਾਈਂ ਗੜੇਮਾਰੀ ਦੇ ਆਸਾਰ
- bhagattanya93
- Mar 1, 2024
- 1 min read
01/03/2024
ਪੰਜਾਬ ’ਚ ਸ਼ੁੱਕਰਵਾਰ ਤੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਮੁੜ ਸਰਗਰਮ ਹੋ ਰਹੀਆਂ ਹਨ ਜਿਸ ਕਾਰਨ ਸੂਬੇ ਦੇ ਕੁਝ ਹਿੱਸਿਆਂ ’ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੇ ਆਸਾਰ ਹਨ। ਕਿਤੇ-ਕਿਤੇ ਗੜੇ ਵੀ ਪੈ ਸਕਦੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਭਰ ’ਚ ਮੌਸਮ ਸਾਫ਼ ਰਿਹਾ। ਦਿਨ ਭਰ ਧੁੱਪ ਨਿਕਲੀ। ਬਠਿੰਡੇ ’ਚ ਦਿਨ ਦਾ ਤਾਪਮਾਨ 24 ਡਿਗਰੀ ਸੈਲਸੀਅਸ, ਲੁਧਿਆਣੇ ਦਾ 24.8, ਨਵਾਂਸ਼ਹਿਰ ਦਾ 24 ਡਿਗਰੀ ਤੇ ਫ਼ਰੀਦਕੋਟ ਦਾ ਦਿਨ ਦਾ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪਹਿਲੀ ਤੇ ਦੋ ਮਾਰਚ ਨੂੰ ਪੰਜਾਬ ’ਚ ਕਈ ਸਥਾਨਾਂ ’ਤੇ ਹਲਕੀ ਤੋਂ ਦਰਮਿਆਨੀ ਤੇ ਤਿੰਨ ਮਾਰਚ ਨੂੰ ਕੁਝ ਸਥਾਨਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਸੂਬੇ ਦੇ ਕੁਝ ਇਲਾਕਿਆਂ ’ਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੱਟੀ ਹੋਈ ਫ਼ਸਲ ਨੂੰ ਸੁਰੱਖਿਅਤ ਸਥਾਨ ’ਤੇ ਰੱਖਣ।
Comentários