ਪੰਜਾਬ ’ਚ ਗੱਡੀਆਂ ’ਚ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਬੈਲਟ ਲਾਜ਼ਮੀ, ਪੰਜਾਬ ਦੇ ਏਡੀਜੀਪੀ ਟ੍ਰੈਫਿਕ ਨੇ ਜਾਰੀ ਕੀਤੇ ਹੁਕਮ
- bhagattanya93
- Feb 10, 2024
- 1 min read
10/02/2024
ਪੰਜਾਬ ’ਚ ਗੱਡੀਆਂ ’ਚ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਹੁਣ ਸੀਟ ਬੈਲਟ ਲਗਾਉਣੀ ਲਾਜ਼ਮੀ ਹੋ ਗਈ ਹੈ। ਇਸ ਸਬੰਧੀ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਨੇ ਸਾਰੇ ਐੱਸਐੱਸਪੀਜ਼ ਤੇ ਪੁਲਿਸ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ।
ਆਦੇਸ਼ ਦੀ ਕਾਪੀ ਮੁਤਾਬਕ, ਸਾਰੇ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਲਿਖਿਆ ਗਿਆ ਹੈ ਕਿ ਉਹ ਆਪਣੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਾਂ ਨੂੰ ਨਿਰਦੇਸ਼ ਦੇਣ ਕਿ ਉਹ ਆਮ ਜਨਤਾ ਤੇ ਉਨ੍ਹਾਂ ਦੇ ਕਮਿਸ਼ਨਰੇਟ ’ਚ ਚੱਲਣ ਵਾਲੇ ਪੀਸੀਆਰ ਮੁਖੀਆਂ ਨੂੰ ਸੂਚਿਤ ਕਰਨ। ਜ਼ਿਲ੍ਹਾ ਅਧਿਕਾਰੀ ਬੈਠਕ ਕਰ ਕੇ ਥਾਣਿਆਂ, ਚੌਕੀਆਂ ਤੇ ਗੱਡੀਆਂ ਦੇ ਡਰਾਈਵਰਾਂ ਨੂੰ ਦੱਸਣ ਕਿ ਜਦੋਂ ਵੀ ਗੱਡੀ ਚਲਾਉਣ ਤਾਂ ਸੀਟ ਵੈਲਟ ਜ਼ਰੂਰ ਲਗਾਉਣ। ਜੇ ਕੋਈ ਗਨਮੈਨ ਡਰਾਈਵਰ ਦੀ ਨਾਲ ਵਾਲੀ ਸੀਟ ’ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾਏਗਾ।






Comments