ਪੰਜਾਬ ਵਿਚ ਇਸ ਹਫਤੇ ਆ ਰਹੀਆਂ 3-3 ਇਕੱਠੀਆਂ ਛੁੱਟੀਆਂ
- Sep 2, 2025
- 1 min read
02/09/2025

ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆਉਣ ਲਈ ਤਿਆਰ ਹੈ। ਅੱਜ 1 ਸਤੰਬਰ ਨੂੰ ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ ਮੌਕੇ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ। ਹਾਲਾਂਕਿ ਇਹ ਰਾਖਵੀਂ ਛੁੱਟੀ ਹੈ ਅਤੇ ਸਿਰਫ ਮੁਲਾਜ਼ਮਾਂ ਲਈ ਹੀ ਹੈ। ਦੱਸਣ ਯੋਗ ਹੈ ਕਿ ਸਕੂਲਾਂ ਅਤੇ ਕਾਲਜਾਂ ਵਿਚ ਪਹਿਲਾਂ ਹੀ ਭਾਰੀ ਮੀਂਹ ਕਰਕੇ ਪੰਜਾਬ ਸਰਕਾਰ ਵੱਲੋਂ 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।

ਹੁਣ ਅਗਲੀ ਛੁੱਟੀ ਸ਼ੁੱਕਰਵਾਰ 5 ਸਤੰਬਰ ਨੂੰ ਰਹਿਣ ਵਾਲੀ ਹੈ। ਇਸ ਦਿਨ ਪੰਜਾਬ ਭਰ ਵਿਚ ਈਦ-ਏ-ਮਿਲਾਦ ਦਾ ਤਿਓਹਾਰ ਮਨਾਇਆ ਜਾਵੇਗਾ। ਅਗਲੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਕਾਰਨ ਤਕਰੀਬਨ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ। ਹਾਲਾਂਕਿ ਇਹ ਛੁੱਟੀ ਵੀ ਰਾਖਵੀਂ ਹੈ ਪਰ ਜਿਵੇਂ ਕਿ ਪਿੱਛਲੇ ਸਾਲ ਵੀ ਪ੍ਰਸ਼ਾਸਨ ਨੇ ਇਸ ਛੁੱਟੀ ਨੂੰ ਜਨਤੱਕ ਛੁੱਟੀ ਵਿਚ ਬਦਲ ਦਿੱਤਾ ਸੀ। ਇਸ ਵਾਰ ਵੀ ਉਮੀਦ ਇਹੀ ਹੈ। ਹਾਲਾਂਕਿ ਜਦੋਂ ਤੱਕ ਅਧਿਕਾਰਤ ਐਲਾਨ ਨਹੀਂ ਹੋ ਜਾਂਦਾ, ਇਹ ਛੁੱਟੀ ਰਾਖਵੀਂ ਹੀ ਰਹਿਣ ਵਾਲੀ ਹੈ। ਮੀਂਹ ਨਾਲ ਜੇਕਰ ਹਲਾਤ ਠੀਕ ਰਹੇ ਤਾਂ ਸਕੂਲ-ਕਾਲਜ ਆਮ ਦਿਨਾਂ ਵਾਂਗ ਖੁੱਲ੍ਹਣਗੇ।





Comments