ਪੰਜਾਬ ਸਰਕਾਰ ਦਾ ਵੱਡਾ ਤੋਹਫਾ, ਬਰਨਾਲਾ 'ਚ ਖੋਲ੍ਹਿਆ ਗਿਆ ਬਿਰਧ ਆਸ਼ਰਮ
- Ludhiana Plus
- Apr 9
- 1 min read
09/04/2025

ਪੰਜਾਬ ਸਰਕਾਰ CM ਭਗਵੰਤ ਮਾਨ ਨੇ ਸੂਬੇ ਦੇ ਬਜ਼ੁਰਗਾਂ ਨੂੰ ਇੱਕ ਤੋਹਫ਼ਾ ਦਿੱਤਾ ਹੈ, ਜਿਸ ਤਹਿਤ ਬਰਨਾਲਾ ਦੇ ਤਪਾ 'ਚ ਇੱਕ ਬਿਰਧ ਆਸ਼ਰਮ ਖੁੱਲ੍ਹਿਆ ਹੈ। ਦੱਸ ਦਈਏ ਕਿ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੀ ਇਕ ਵੀਡੀਓ AAP Punjab ਐਕਸ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ ਜਿਸ 'ਚ ਡਾ. ਬਲਜੀਤ ਕੌਰ ਉਦਘਾਟਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਬਿਰਧ ਆਸ਼ਰਮ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਮਿਲਣਗੇ।
ਬਿਰਧ ਆਸ਼ਰਮ ਲੋਕ ਅਰਪਣ ਕਰਨ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਖੱਤਰਪੱਤੀ, ਤਪਾ (ਬਰਨਾਲਾ) ਤੋਂ Live
— AAP Punjab (@AAPPunjab) April 9, 2025
ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਐਨਕਾਂ, ਪੈਨਸ਼ਨ/ਸੀਨੀਅਰ ਸਿਟੀਜ਼ਨ ਕਾਰਡ ਵੀ ਸੌਂਪੇ ਜਾਣਗੇ। ਉਹ ਬਿਰਧ ਆਸ਼ਰਮ ਦੇ ਬਾਹਰ ਲਗਾਏ ਗਏ ਇੱਕ ਮੈਗਾ ਸਿਹਤ ਜਾਂਚ ਕੈਂਪ 'ਚ ਵੀ ਹਿੱਸਾ ਲੈਣਗੇ। ਕੈਂਪ 'ਚ ਜਨਰਲ ਚੈੱਕਅਪ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।





Comments