ਪੰਜਾਬ ਚ ਗਰਮੀ ਤੋੜਨ ਲੱਗੀ ਸਾਰੇ ਰਿਕਾਰਡ
- bhagattanya93
- Jun 8
- 1 min read
08/06/2025

ਪੰਜਾਬ ਰਾਜ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਗਰਮੀ ਨੇ ਜ਼ੋਰ ਫੜ੍ਹ ਲਿਆ ਹੈ। ਅੱਜ ਐਤਵਾਰ, ਔਸਤ ਵੱਧੋ-ਵੱਧ ਤਾਪਮਾਨ ਵਿੱਚ ਕੱਲ੍ਹ ਦੇ ਮੁਕਾਬਲੇ 1.8°C ਦੀ ਵਾਧੂ ਦਰਜ ਕੀਤੀ ਗਈ ਹੈ। ਇਹ ਵਾਧਾ ਅੱਜ ਵੀ ਜਾਰੀ ਰਹਿਣ ਦੀ ਉਮੀਦ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਅੱਜ ਵੀ ਕੱਲ੍ਹ ਵਾਂਗ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪੰਜਾਬ 'ਚ ਤਾਪਮਾਨ ਹਾਲੇ ਵੀ ਆਮ ਮਾਪਦੰਡਾਂ ਨਾਲੋਂ 1.9°C ਘੱਟ ਹੈ। ਦੂਜੀ ਪਾਸੇ, ਮੌਸਮ ਵਿਭਾਗ ਵੱਲੋਂ ਕੱਲ੍ਹ, ਅਰਥਾਤ 9 ਜੂਨ ਤੋਂ ਰਾਜ ਵਿੱਚ ਹੀਟਵੇਵ (ਲੂ) ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40.4°C ਦਰਜ ਕੀਤਾ ਗਿਆ। ਹੋਰ ਵੱਡੇ ਸ਼ਹਿਰਾਂ ਵਿੱਚ ਚੰਡੀਗੜ੍ਹ ਵਿੱਚ 39.9°C, ਅੰਮ੍ਰਿਤਸਰ ਵਿੱਚ 41.1°C ਅਤੇ ਲੁਧਿਆਣਾ ਵਿੱਚ 40.0°C ਤਾਪਮਾਨ ਦਰਜ ਕੀਤਾ ਗਿਆ। ਦਿਨ ਦੇ ਨਾਲ-ਨਾਲ ਹੁਣ ਰਾਤਾਂ ਵੀ ਗਰਮ ਹੋਣ ਲੱਗ ਪਈਆਂ ਹਨ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਲੂ (heat wave) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 9 ਜੂਨ ਤੋਂ 11 ਜੂਨ ਤੱਕ ਰਾਜ ਦੇ ਦੱਖਣੀ ਅਤੇ ਦੱਖਣ-ਪੱਛਮੀ ਹਿੱਸਿਆਂ ਵਿੱਚ ਗਰਮ ਹਵਾਵਾਂ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ। ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਖਾਸ ਸਾਵਧਾਨੀ ਬਰਤਣ ਦੀ ਲੋੜ ਹੋਵੇਗੀ।





Comments