google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ 'ਚ ਗੈਂਗਵਾਰ ; ਦਿਨ-ਦਿਹਾੜੇ ਮਾਰ+ਤਾ

  • Apr 30, 2025
  • 1 min read

30/04/2025

ਅੰਮ੍ਰਿਤਸਰ 'ਚ ਵੱਡੀ ਗੈਂਗਵਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਰਵਨੀਤ ਸਿੰਘ ਸੋਨੂੰ ਮੋਟਾ ਦਾ ਕਤਲ ਕੀਤਾ ਗਿਆ ਹੈ। ਇਸ ਵਾਰਦਾਤ ਨੂੰ ਸ਼ਹਿਰ ਦੇ ਕਾਠੀਆਂ ਵਾਲੇ ਬਾਜ਼ਾਰ 'ਚ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 2 ਵ੍ਹੀਲਰ 'ਤੇ ਸਵਾਰ ਹੋ ਕੇ 2 ਨੌਜਵਾਨ ਆਏ, ਜਿਨ੍ਹਾਂ ਨੇ ਸੋਨੂੰ ਮੋਟਾ ਨਾਮੀ ਗੈਂਗਸਟਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਤ ਹੋ ਗਈ।


ਸ਼ਹਿਰ ਦੇ ਜਿਸ ਇਲਾਕੇ 'ਚ ਵਾਰਦਾਤ ਹੋਈ ਹੈ ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ, ਜਿਸ ਕਾਰਨ

ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸ ਦੇਈਏ ਸੋਨੂੰ ਮੋਟਾ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।


Comments


Logo-LudhianaPlusColorChange_edited.png
bottom of page