ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ 9 ਵਜੇ ਖੁੱਲ੍ਹਣਗੇ ਸਕੂਲ
- Ludhiana Plus
- Oct 30, 2023
- 1 min read
30 ਅਕਤੂਬਰ

ਸੂਬੇ ਦੇ ਅੰਦਰ ਠੰਡ ਨੇ ਜ਼ੋਰ ਫੜ ਲਿਆ ਹੈ। ਬਦਲਦੇ ਮੌਸਮ ਵਿਚਾਲੇ ਸਕੂਲਾਂ ਦੇ ਸਮੇਂ ਵਿਚ ਵੀ ਤਬਦੀਲੀ ਨੂੰ ਲੈ ਕੇ ਨਵੀਂ ਅੱਪਡੇਟ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ, ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲ ਜਾਵੇਗਾ। ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ।

1 ਨਵੰਬਰ ਤੋਂ 28 ਫਰਵਰੀ ਤੱਕ ਸਕੂਲਾਂ ਦਾ ਸਮਾਂਂ ਸਮੂਹ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9.00 ਵਜੇ ਤੋਂ 3.20 ਵਜੇ ਤੱਕ ਦਾ ਹੋਵੇਗਾ।

Comments