ਪੰਜਾਬ 'ਚ 6 ਡਿਗਰੀ ਤਕ ਡਿੱਗਿਆ ਪਾਰਾ, ਨਵੇਂ ਸਾਲ ਤਕ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਆਰੈਂਜ ਅਲਰਟ
- Ludhiana Plus
- Dec 29, 2024
- 1 min read
29/12/2024

ਪੰਜਾਬ ਵਿਚ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਮੀਂਹ ਪਿਆ। ਮੀਂਹ ਦੇ ਕਾਰਨ ਦਿਨ ਦੇ ਤਾਪਮਾਨ ਵਿਚ ਛੇ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਕੁਝ ਜ਼ਿਲ੍ਹਿਆਂ ਵਿਚ ਦਿਨ ਤੇ ਰਾਤ ਦੇ ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦਾ ਹੀ ਅੰਤਰ ਰਹਿ ਗਿਆ। ਮੌਸਮ ਵਿਭਾਗ ਨੇ 29 ਦਸੰਬਰ ਤੋਂ ਤਿੰਨ ਜਨਵਰੀ ਤੱਕ ਸੂਬੇ ਵਿਚ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਨੂੰ ਲੈ ਕੇ ਆਰੈਂਜ ਅਲਰਟ ਵੀ ਜਾਰੀ ਕੀਤਾ ਹੈ। ਬਠਿੰਡਾ ਵਿਚ ਦਿਨ ਦਾ ਤਾਪਮਾਨ 14.3 ਡਿਗਰੀ ਤੇ ਰਾਤ ਦਾ 13.2, ਮੋਹਾਲੀ ਵਿਚ ਦਿਨ ਦਾ ਤਾਪਮਾਨ 14.8 ਤੇ ਰਾਤ ਦਾ 13.4 ਅਤੇ ਰੂਪਨਗਰ ਵਿਚ ਦਿਨ ਦਾ ਤਾਪਮਾਨ 14.5 ਤੇ ਰਾਤ ਦਾ 13.0 ਡਿਗਰੀ ਸੈਲਸੀਅਸ ਰਿਹਾ। ਐੱਸਬੀਐੱਸ ਨਗਰ ’ਚ 51.7 ਮਿਲੀਮੀਟਰ, ਹੁਸ਼ਿਆਰਪੁਰ ’ਚ 40.6 ਮਿਲੀਮੀਟਰ, ਪਠਾਨਕੋਟ ਵਿਚ 38.7 ਮਿਲੀਮੀਟਰ, ਗੁਰਦਾਸਪੁਰ ਵਿਚ 35.7 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।





Comments