google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪਿਤਾ ਨੇ ਪੁੱਤਰ ਨਾਲ ਰਲ਼ ਕੇ ਧੀ-ਜਵਾਈ ਤੇ ਦੋਹਤੀ ਦੀ ਗੋ+ਲ਼ੀ ਮਾਰ ਕੇ ਕੀਤੀ ਹੱਤਿ+ਆ, ਮੁਲਜ਼ਮ ਫਰਾਰ

  • Jan 10, 2024
  • 1 min read

10/01/2024

ਬਿਹਾਰ ’ਚ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਧੀ, ਜਵਾਈ ਤੇ ਦੋਹਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਤਿੰਨਾਂ ਨੂੰ ਅੱਖ ’ਚ ਗੋਲ਼ੀ ਮਾਰੀ ਗਈ, ਜੋ ਸਿਰ ਵਿੱਚੋਂ ਹੁੰਦੀ ਹੋਈ ਆਰ-ਪਾਰ ਹੋ ਗਈ। ਮੌਕੇ ’ਤੇ ਹੀ ਤਿੰਨਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨਸਾਰ ਛੇ ਗੋਲ਼ੀਆਂ ਚੱਲਣ ਦੀ ਗੱਲ ਕਹੀ ਜਾ ਰਹੀ ਹੈ। ਮੁਲਜ਼ਮ ਪਿਤਾ ਪੱਪੂ ਸਿੰਘ ਤੇ ਉਸ ਦਾ ਪੁੱਤਰ ਧੀਰਜ ਸਿੰਘ ਫਰਾਰ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੱਪੂ ਸਿੰਘ ਦੀ ਧੀ ਚਾਂਦਨੀ ਨੇ ਤਿੰਨ ਸਾਲ ਪਹਿਲਾਂ ਚੰਦਨ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵਾਂ ਦੀ 18 ਮਹੀਨੇ ਦੀ ਧੀ ਰੋਸ਼ਨੀ ਸੀ। ਇਸ ਵਿਆਹ ਤੋਂ ਦੋਵੇਂ ਪਰਿਵਾਰਾਂ ਵਾਲੇ ਖ਼ੁਸ਼ ਨਹੀਂ ਸਨ। ਚੰਦਨ ਪੰਜ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਤੇ ਖੇਤੀ ਕਰ ਕੇ ਘਰ ਚਲਾ ਰਿਹਾ ਸੀ। ਚਾਂਦਨੀ ਦੇ ਪਿਤਾ ਪੱਪੂ ਸਿੰਘ ਨੂੰ ਇਹ ਪ੍ਰੇਮ ਵਿਆਹ ਰਾਸ ਨਾ ਆਇਆ। ਉਹ ਆਏ ਦਿਨ ਧੀ-ਜਵਾਈ ਨਾਲ ਵਿਵਾਦ ਕਰਦਾ ਸੀ। ਮੰਗਲਵਾਰ ਨੂੰ ਉਸ ਨੇ ਧੀ, ਜਵਾਈ ਤੇ ਦੋਹਤੀ ਨੂੰ ਰਾਡ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਨੂੰ ਬੁਲਾ ਲਿਆ। ਦੋਵਾਂ ਨੇ ਨੇੜਿਓਂ ਤਿੰਨਾਂ ਨੂੰ ਗੋਲ਼ੀ ਮਾਰ ਦਿੱਤੀ।


Comments


Logo-LudhianaPlusColorChange_edited.png
bottom of page