google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੈਦਲ ਜਾਂਦਿਆਂ ਤਿੰਨ ਨੌਜਵਾਨਾਂ ’ਤੇ ਚੜ੍ਹੀ ਕਾਰ, ਇਕ ਦੀ ਮੌ+ਤ ਤੇ ਦੋ ਗੰਭੀਰ ਜ਼ਖ਼+ਮੀ, ਚਾਲਕ ਖਿਲਾਫ਼ ਮਾਮਲਾ ਦਰਜ

  • Jan 14, 2024
  • 1 min read

14/01/2024

ਲਹਿਰਾਗਾਗਾ ਨੇੜਲੇ ਪਿੰਡ ਭਾਈ ਕੀ ਪਿਸ਼ੌਰ ਪੈਦਲ ਜਾ ਰਹੇ ਤਿੰਨ ਨੌਜਵਾਨਾਂ ’ਤੇ ਵਰਨਾ ਗੱਡੀ ਚੜ੍ਹ ਜਾਣ ਕਾਰਨ ਇੱਕ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਅਤੇ ਅਮਰ ਹਸਪਤਾਲਾਂ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਪੀੜਤ ਰਮਨਦੀਪ ਸਿੰਘ ਅਤੇ ਐਡਵੋਕੇਟ ਮਨਜੀਤ ਸਿੰਘ ਵਾਸੀ ਭਾਈ ਕੀ ਪਿਸ਼ੋਰ ਨੇ ਦੱਸਿਆ ਕਿ ਨੌਜਵਾਨ ਲਖਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਦੇਰ ਰਾਤ ਦਿਹਾੜੀ ਕਰ ਕੇ ਭਾਈ ਕੀ ਪਿਸੌਰ ਨੇੜੇ ਗੁੱਗਾ ਮਾੜੀ ਕੋਲ ਪੈਦਲ ਜਾ ਰਹੇ ਸਨ। ਪਿੱਛੋਂ ਇੱਕ ਤੇਜ਼ ਰਫਤਾਰ ਵਰਨਾ ਗੱਡੀ ਆਈ ਤੇ ਤਿੰਨਾਂ ’ਤੇ ਚੜ੍ਹ ਗਈ ਜਿਸ ਕਾਰਨ ਨੌਜਵਾਨ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਬਾਕੀ ਮਨਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਮੁਖੀ ਲਹਿਰਾ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਰਨਾ ਗੱਡੀ ਕਬਜ਼ੇ ਵਿਚ ਲੈ ਕੇ ਡਰਾਈਵਰ ਹਰਤਾਵਲ ਸਿੰਘ ਫੌਜੀ ਸੇਖੂਵਾਸ ਖ਼ਿਲਾਫ਼ ਪਰਚਾ ਦਰਜ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਹਿਰਾ ਵਿਖੇ ਤੀਜੇ ਦਿਨ ਲਗਾਤਾਰ ਇਹ ਹਾਦਸਾ ਵਾਪਰਿਆ ਹੈ। ਪਹਿਲਾਂ ਵੀ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਤਿੰਨ ਜ਼ਖਮੀ ਹੋ ਚੁੱਕੇ ਹਨ।

Comments


Logo-LudhianaPlusColorChange_edited.png
bottom of page