google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪ੍ਰਾਈਵੇਟ ਬੱਸ ’ਚੋਂ ਡਿੱਗੇ ਨੌਜਵਾਨ ਦੀ ਉਸੇ ਬੱਸ ਹੇਠ ਆਉਣ ਨਾਲ ਮੌ+ਤ, ਡਰਾਈਵਰ ਖ਼ਿਲਾਫ਼ ਮਾਮਲਾ ਦਰਜ

  • Jan 4, 2024
  • 1 min read

04/01/2024

ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਮੱਲਵਾਲ ਕਦੀਮ ਵਿਖੇ ਇਕ ਪ੍ਰਾਈਵੇਟ ਬੱਸ ਵਿਚੋਂ ਡਿੱਗੇ ਨੌਜਵਾਨ ਦੀ ਉਸੇ ਬਸ ਦੇ ਟਾਇਰ ਹੇਠ ਆਉਣ ਨਾਲ ਮੌਕੇ ’ਤੇ ਹੀ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧ ਵਿਚ ਪੁਲਿਸ ਨੇ ਬੱਸ ਚਾਲਕ ਖਿਲਾਫ 304-ਏ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਕਿਆਰਾ ਸਮੇਗਾ ਥਾਣਾ ਸਿਰਾਹਾ ਤਹਿਸੀਲ ਪਛਾੜ ਜ਼ਿਲ੍ਹਾ ਸਿਰਮੋਰ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਉਸ ਦਾ ਭਰਾ ਵਿਨੋਦ ਕੁਮਾਰ (22 ਸਾਲ) ਤੇ ਸੰਜੇ ਠਾਕੁਰ ਫਿਰੋਜ਼ਪੁਰ ਵਿਖੇ ਮੈਰਿਜ ਪੈਲੇਸ ਵਿਚ ਕੈਟਰਿੰਗ ਦਾ ਕੰਮ ਕਰਨ ਲਈ ਆ ਸੀ, ਉਹ ਮੋਗਾ ਤੋਂ ਫਿਰੋਜ਼ਪੁਰ ਇਕ ਪ੍ਰਾਈਵੇਟ ਬੱਸ ਨੰਬਰ ਪੀਬੀ 04 ਏਈ 8659 ਵਿਚ ਬੈਠ ਕੇ ਆ ਰਹੇ ਸੀ। ਜਦ ਬੱਸ ਮੱਲਵਾਲ ਬੱਸ ਅੱਡਾ ’ਤੇ ਰੁਕੀ ਤਾਂ ਉਸ ਦਾ ਭਰਾ ਵਿਨੋਦ ਕੁਮਾਰ ਬੱਸ ਵਿਚੋਂ ਉਤਰਨ ਲੱਗਾ ਤਾਂ ਬੱਸ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਤੌਰ ਲਈ ਤਾਂ ਬੱਸ ਅੰਦਰ ਬੈਠੀਆਂ ਸਵਾਰੀਆਂ ਨੇ ਰੌਲਾ ਪਾਇਆ ਕਿ ਬੱਸ ਰੋਕ ਲੈ ਪਰ ਡਰਾਈਵਰ ਨੇ ਬੱਸ ਨਹੀਂ ਰੋਕੀ, ਜਿਸ ਤੇ ਉਸ ਦਾ ਭਰਾ ਵਿਨੋਦ ਕੁਮਾਰ ਬੱਸ ਤੋਂ ਡਿੱਗ ਪਿਆ ਤੇ ਬੱਸ ਵਿਨੋਦ ਕੁਮਾਰ ਦੇ ਸਿਰ ਉਪਰ ਦੀ ਲੰਘ ਗਈ, ਜਿਸ ਕਾਰਨ ਵਿਨੋਦ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Comments


Logo-LudhianaPlusColorChange_edited.png
bottom of page