ਪੁਰਾਣੀ ਕਾਰ ਚਲਾਉਣ ਵਾਲਿਆਂ ਨੂੰ ਝਟਕਾ, ਲਾਗੂ ਹੋਣ ਵਾਲੇ ਹਨ ਨਵੇਂ ਨਿਯਮ...!
- bhagattanya93
- Sep 12
- 2 min read
12/09/2025

ਸਰਕਾਰ ਪੁਰਾਣੇ ਵਾਹਨਾਂ ਦੇ ਮਾਲਕਾਂ ਦੀਆਂ ਜੇਬਾਂ ਵਿੱਚੋਂ ਹੋਰ ਪੈਸੇ ਕੱਢਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਤੁਹਾਡੇ ਕੋਲ 20 ਸਾਲ ਤੋਂ ਪੁਰਾਣੀ ਕਾਰ ਹੈ, ਤਾਂ ਹੁਣ ਤੁਹਾਨੂੰ ਇਸ ਦਾ ਫਿਟਨੈਸ ਟੈਸਟ ਕਰਵਾਉਣ ਲਈ ₹2,600 ਖਰਚ ਕਰਨੇ ਪੈ ਸਕਦੇ ਹਨ। ਇਸ ਦੇ ਨਾਲ ਹੀ, 15 ਸਾਲ ਤੋਂ ਪੁਰਾਣੇ ਟਰੱਕਾਂ ਅਤੇ ਬੱਸਾਂ ਦੇ ਮਾਲਕਾਂ ਨੂੰ ਇਸ ਲਈ ₹25,000 ਦੇਣੇ ਪੈ ਸਕਦੇ ਹਨ।
ਦਰਅਸਲ, ਸੜਕ ਆਵਾਜਾਈ ਮੰਤਰਾਲੇ ਨੇ ਫਿਟਨੈਸ ਟੈਸਟ ਦੀ ਫੀਸ ਵਿਚ ਭਾਰੀ ਵਾਧੇ ਦਾ ਪ੍ਰਸਤਾਵ ਰੱਖਿਆ ਹੈ। ਹੁਣ ਤੱਕ ਨਿੱਜੀ ਵਾਹਨਾਂ ਲਈ ਇੰਨਾ ਖਰਚਾ ਨਹੀਂ ਸੀ, ਪਰ ਜਦੋਂ ਨਵੇਂ ਨਿਯਮ ਲਾਗੂ ਹੋਣਗੇ, ਤਾਂ ਹਰ ਪੁਰਾਣੇ ਵਾਹਨ ਦਾ ਫਿਟਨੈਸ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਇਸ ਦੀ ਕੀਮਤ ਪਹਿਲਾਂ ਨਾਲੋਂ ਕਈ ਗੁਣਾ ਵਧ ਜਾਵੇਗੀ। ਇਸ ਦਾ ਸਿੱਧਾ ਅਸਰ ਵਾਹਨ ਮਾਲਕਾਂ ਦੀ ਜੇਬ ‘ਤੇ ਪਵੇਗਾ।
ਲਾਗਤ ਕਿਉਂ ਵਧੇਗੀ?
ਟਾਈਮਜ਼ ਆਫ਼ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਹੁਣ ਤੱਕ ਨਿੱਜੀ ਵਾਹਨਾਂ ਦੇ ਫਿਟਨੈਸ ਟੈਸਟ ਦਾ ਨਿਯਮ ਇੰਨਾ ਸਖ਼ਤ ਨਹੀਂ ਸੀ। ਰਜਿਸਟ੍ਰੇਸ਼ਨ ਦੇ 15 ਸਾਲ ਪੂਰੇ ਹੋਣ ਉਤੇ ਆਰਟੀਓ ਸਿਰਫ਼ ਵਾਹਨ ਨੂੰ ਦੇਖ ਕੇ ਫਿਟਨੈਸ ਸਰਟੀਫਿਕੇਟ ਦਿੰਦਾ ਸੀ, ਪਰ ਹੁਣ ਇਹ ਪ੍ਰਸਤਾਵ ਹੈ ਕਿ 15 ਸਾਲ ਪੂਰੇ ਹੋਣ ਤੋਂ ਬਾਅਦ ਹਰੇਕ ਨਿੱਜੀ ਵਾਹਨ ਨੂੰ ਅਸਲ ਤਕਨੀਕੀ ਫਿਟਨੈਸ ਟੈਸਟ ਕਰਵਾਉਣਾ ਪਵੇਗਾ। ਇਹ ਟੈਸਟ ਆਟੋਮੇਟਿਡ ਮਸ਼ੀਨਾਂ ਉਤੇ ਕੀਤਾ ਜਾਵੇਗਾ ਤਾਂ ਜੋ ਵਾਹਨ ਦੀ ਅਸਲ ਸਥਿਤੀ ਦਾ ਪਤਾ ਲੱਗ ਸਕੇ।
ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਲੋਕਾਂ ਨੂੰ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਸੜਕ ਉਤੇ ਰੱਖਣ ਤੋਂ ਰੋਕਣਾ ਹੈ। ਪੁਰਾਣੇ ਵਾਹਨ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ ਅਤੇ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੇ ਹਨ। ਮੰਤਰਾਲੇ ਦਾ ਮੰਨਣਾ ਹੈ ਕਿ ਜਦੋਂ ਟੈਸਟ ਫੀਸ ਇੰਨੀ ਵਧ ਜਾਂਦੀ ਹੈ, ਤਾਂ ਲੋਕ ਪੁਰਾਣੇ ਵਾਹਨਾਂ ਨੂੰ ਛੱਡ ਕੇ ਨਵੇਂ ਵਾਹਨ ਖਰੀਦਣ ਵੱਲ ਵਧਣਗੇ।
ਟਰੱਕ ਅਤੇ ਬੱਸ ਮਾਲਕਾਂ ਉਤੇ ਸਭ ਤੋਂ ਵੱਧ ਪ੍ਰਭਾਵ
ਵਪਾਰਕ ਵਾਹਨਾਂ ਉਤੇ ਪ੍ਰਭਾਵ ਨਿੱਜੀ ਵਾਹਨਾਂ ਨਾਲੋਂ ਬਹੁਤ ਜ਼ਿਆਦਾ ਹੋਵੇਗਾ। ਪ੍ਰਸਤਾਵ ਦੇ ਅਨੁਸਾਰ 10, 13, 15 ਅਤੇ 20 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਲਈ ਵੱਖ-ਵੱਖ ਫੀਸਾਂ ਨਿਰਧਾਰਤ ਕੀਤੀਆਂ ਜਾਣਗੀਆਂ। ਹੁਣ ਤੱਕ 15 ਅਤੇ 20 ਸਾਲ ਤੋਂ ਪੁਰਾਣੇ ਵਾਹਨਾਂ ਲਈ ਫਿਟਨੈਸ ਫੀਸ ਇੱਕੋ ਜਿਹੀ ਸੀ, ਪਰ ਹੁਣ 20 ਸਾਲ ਤੋਂ ਪੁਰਾਣੇ ਵਾਹਨਾਂ ਦੀ ਫੀਸ ਦੁੱਗਣੀ ਕਰ ਦਿੱਤੀ ਜਾਵੇਗੀ।
ਵਪਾਰਕ ਵਾਹਨ ਮਾਲਕ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਟੈਕਸਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਫਿਟਨੈਸ ਟੈਸਟ ਦੀ ਇੰਨੀ ਜ਼ਿਆਦਾ ਲਾਗਤ ਉਨ੍ਹਾਂ ਲਈ ਭਾਰੀ ਹੋ ਸਕਦੀ ਹੈ। ਖਾਸ ਕਰਕੇ ਛੋਟੇ ਟਰੱਕ ਅਤੇ ਬੱਸ ਮਾਲਕਾਂ ਲਈ, ਜਿਨ੍ਹਾਂ ਦੀ ਆਮਦਨ ਸੀਮਤ ਹੈ।
ਹੁਣ ਤੱਕ ਕੀ ਨਿਯਮ ਹਨ?
ਵਪਾਰਕ ਵਾਹਨ: ਅੱਠ ਸਾਲਾਂ ਲਈ ਹਰ ਦੋ ਸਾਲਾਂ ਵਿੱਚ ਫਿਟਨੈਸ ਟੈਸਟ, ਫਿਰ ਹਰ ਸਾਲ।
ਨਿੱਜੀ ਵਾਹਨ: 15 ਸਾਲਾਂ ਬਾਅਦ ਰਜਿਸਟ੍ਰੇਸ਼ਨ ਨਵੀਨੀਕਰਨ ਦੇ ਸਮੇਂ ਫਿਟਨੈਸ ਟੈਸਟ ਅਤੇ ਫਿਰ ਹਰ ਪੰਜ ਸਾਲਾਂ ਬਾਅਦ…





Comments