ਪ੍ਰਿੰਸੀਪਲ ਇੰਦਰਜੀਤ ਕੌਰ ਬਣੇ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ
- Ludhiana Plus
- Jan 20
- 1 min read
ਲੁਧਿਆਣਾ, 20 ਜਨਵਰੀ

ਲੁਧਿਆਣਾ ਨਗਰ ਨਿਗਮ ਮੇਅਰ ਦੀ ਕੁਰਸੀ ਤੇ ਅੱਜ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਨਵਾਜ਼ਿਆ ਗਿਆ ਹੈ। ਪਿਛਲੇ ਲਗਾਤਾਰ ਨਗਰ ਨਿਗਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ, ਕਿ ਮਹਿਲਾ ਮੇਅਰ ਦੀ ਇਸ ਅਹੁਦੇ ਤੇ ਅਹਿਮ ਨਿਯੁਕਤੀ ਕੀਤੀ ਗਈ ਹੈ। ਇਹ ਬਕਾਇਦਾ ਨਿਯੁਕਤੀ ਨਗਰ ਨਿਗਮ ਦੇ ਚੁਣੇ ਗਏ 95 ਕੌਂਸਲਰਾਂ ਦੀ ਮੌਜੂਦਗੀ ਵਿੱਚ ਕੀਤੀ ਗਈ ,ਹੁਣ ਲੰਬੇ ਸਮੇਂ ਤੋਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਮੇਅਰ ਦੇ ਅਹੁਦੇ ਤੇ ਮੋਹਰ ਲੱਗ ਗਈ ਹੈ। ਗੁਰੂ ਨਾਨਕ ਭਵਨ ਵਿੱਚ ਬੁਲਾਈ ਗਈ ਇਸ ਸੰਬੰਧ ਵਿੱਚ ਮੀਟਿੰਗ ਦੌਰਾਨ ਇਸ ਦਾ ਰਸਮੀ ਤੌਰ ਤੇ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਦੇ ਲਈ ਰਕੇਸ਼ ਪਰਾਸ਼ਰ ਦਾ ਨਾਮ ਫਾਈਨਲ ਹੋ ਚੁੱਕਾ ਹੈ ਰਕੇਸ਼ ਪਰਾਸ਼ਰ ਵਿਧਾਇਕ ਅਸ਼ੋਕ ਪਰਾਸ਼ਰ ਦੇ ਭਰਾ ਹਨ। ਡਿਪਟੀ ਮੇਅਰ ਦੇ ਅਹੁਦੇ ਤੇ ਪ੍ਰਿੰਸ ਜੌਹਰ ਨੂੰ ਬਿਠਾਇਆ ਜਾ ਰਿਹਾ ਹੈ ਦੱਸ ਦਈਏ ਕਿ ਗੁਰੂ ਨਾਨਕ ਭਵਨ ਵਿੱਚ ਇਹ ਰਸਮੀ ਤੌਰ ਤੇ ਐਲਾਨ ਹੋ ਚੁੱਕਿਆ ਹੈ।





Comments