ਪ੍ਰਸਿੱਧ ਕਲਾਕਾਰ ਦਿਲਜੀਤ ਦੁਸਾਂਝ ਆਪਣੀ ਸ਼ੂਟਿੰਗ ਦੌਰਾਨ ਪਹੁੰਚੇ ਫ਼ਾਜ਼ਿਲਕਾ, ਜਿਆਣੀ ਨੈਚੁਰਲ ਫਾਰਮ ਵਿਖੇ ਠਹਿਰੇ
- bhagattanya93
- Dec 7, 2024
- 1 min read
07/12/2024

ਵਿਦੇਸ਼ਾ 'ਚ ਘੁੰਮਕੇ ਆਉਣ ਤੋਂ ਬਾਅਦ ਸਰਹੱਦੀ ਇਲਾਕੇ ਫਾਜ਼ਿਲਕਾ ਅੰਦਰ ਪੰਜਾਬ ਦੇ ਪ੍ਰਸਿੱਧ ਕਲਾਕਾਰ ਦਿਲਜੀਤ ਦੁਸਾਂਝ ਪਹੁੰਚੇ। ਜਿਨ੍ਹਾਂ ਦੀ ਸ਼ੂਟਿੰਗ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਗੰਗਾਨਗਰ 'ਚ ਚੱਲ ਰਹੀ ਹੈ। ਇੱਕ ਗੀਤ ਦੇ ਸਿਲਸਿਲੇ ਵਿੱਚ ਸ਼ੂਟਿੰਗ ਕਰਨ ਲਈ ਆਏ ਸਨ। ਸ਼ੂਟਿੰਗ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਜਿਆਣੀ ਨੈਚੁਰਲ ਫਾਰਮ ਵਿਖੇ ਠਹਿਰੇ ਹੋਏ ਸਨ। ਇਹ ਫਾਰਮ ਕੁਦਰਤੀ ਖੇਤੀ ਦਾ ਕੇਂਦਰ ਹੈ ਜਿੱਥੇ ਦੇਸ਼-ਵਿਦੇਸ਼ ਤੋਂ ਲੋਕ ਜੈਵਿਕ ਖੇਤੀ ਸਿੱਖਣ,ਪੰਜਾਬੀ ਸੱਭਿਆਚਾਰ ਦੇਖਣ ਅਤੇ ਸ਼ੁੱਧ ਜੈਵਿਕ ਭੋਜਨ ਖਾਣ ਲਈ ਆਉਂਦੇ ਹਨ।
ਦਿਲਜੀਤ ਦੁਸਾਂਝ ਆਪਣੀ ਟੀਮ ਨਾਲ ਇੱਥੇ ਕੁਝ ਦਿਨ ਰੁਕੇ ਅਤੇ ਸ਼ੁੱਧ ਦੇਸੀ ਘਿਓ ਦੇ ਪਰਾਂਠੇ, ਰਾਗੀ ਰੋਟੀ, ਸਰ੍ਹੋਂ ਦੇ ਸਾਗ, ਆਰਗੈਨਿਕ ਕਿੰਨੂ, ਗੁੜ ਦਾ ਆਨੰਦ ਮਾਣਿਆ।ਸ਼ੂਟਿੰਗ ਦੀ ਥਕਾਵਟ ਨੂੰ ਦੂਰ ਕਰਨ ਲਈ, ਪੂਰੀ ਟੀਮ ਨੇ ਖੁੱਲੇ ਅਸਮਾਨ ਹੇਠ ਬੋਨਫਾਇਰ ਨਾਲ ਭੋਜਨ ਖਾ ਕੇ ਅਤੇ ਸਵੇਰ ਦੇ ਮੈਡੀਟੇਸ਼ਨ, ਯੋਗਾ ਅਤੇ ਕਸਰਤ ਕਰ ਆਪਣੇ ਆਪ ਨੂੰ ਪ੍ਰੇਰਿਤ ਰੱਖਿਆ। ਉਨ੍ਹਾਂ ਫਾਜ਼ਿਲਕਾ ਸਰਹੱਦੀ ਇਲਾਕੇ 'ਚ ਆ ਕੇ ਮਾਣ ਮਹਿਸੂਸ ਕੀਤਾ।।ਇਸ ਬਾਰੇ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮ 'ਤੇ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ। ਸਾਨੂੰ ਮਾਣ ਹੈ ਕਿ ਸਾਡੇ ਫਾਜ਼ਿਲਕਾ ਵਿੱਚ ਜੈਵਿਕ ਖੇਤੀ ਦਾ ਇੰਨਾ ਵੱਡਾ ਕੇਂਦਰ ਹੈ ਵੇਚਣ ਲਈ ਵੀ ਉਪਲਬਧ ਹਨ ਅਤੇ ਲੋਕ ਫਾਰਮ ਟੂਰਿਜ਼ਮ ਅਤੇ ਦੇਸੀ ਭੋਜਨ ਦਾ ਆਨੰਦ ਲੈ ਸਕਦੇ ਹਨ।





Comments