ਪੁਲਿਸ ਮੁਲਾਜ਼ਮਾਂ ਦੀ ਬੱਸ ਟਰਾਲੇ ਨਾਲ ਟਕਰਾਈ, ਵਾਪਰਿਆ ਜ਼ਬਰਦਸਤ ਹਾਦਸਾ, 4 ਦੀ ਮੌ+ਤ
- bhagattanya93
- Jan 17, 2024
- 1 min read
17/01/2021
ਹੁਸ਼ਿਆਰਪੁਰ ਦੇ ਮੁਕੇਰੀਆ ਨਜ਼ਦੀਕ ਐਮਾ ਮਾਂਗਟ ਨੇੜੇ ਇਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ 4 ਦੀ ਮੌਤ ਹੋ ਗਈ ਤੇ10 ਦੇ ਕਰੀਬ ਜ਼ਖ਼ਮੀ ਹੋ ਗਏ। ਅੱਜ ਮੁਕੇਰੀਆ 'ਚ ਸਵੇਰੇ 6 ਵਜੇ ਦੇ ਕਰੀਬ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਪੀਏਪੀ ਮੁਲਾਜ਼ਮਾਂ ਦੀ ਬੱਸ ਟਰਾਲੇ ਨਾਲ ਟਕਰਾ ਗਈ, ਜਿਸ 'ਚ ਬੱਸ 'ਚ ਸਵਾਰ ਕਰੀਬ 3 ਮੁਲਾਜ਼ਮਾਂ ਸਮੇਤ 4 ਦੀ ਮੌਤ ਹੋ ਗਈ। ਮੌਕੇ 'ਤੇ 10 ਦੇ ਕਰੀਬ ਪੁਲਿਸ ਵਾਲੇ ਜਖ਼ਮੀ ਹੋ ਗਏ ਹਨ। ਬੱਸ ਵਿਚ 35 ਮੁਲਾਜ਼ਮ ਸਵਾਰ ਸਨ।







Comments