google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪਟਿਆਲਾ 'ਚ ਕਾਂਗਰਸੀ ਸਰਪੰਚ ਦੇ ਲੜਕੇ 'ਤੇ ਜਾਨਲੇਵਾ ਹਮਲਾ, ਸਿਰ ’ਚ ਹਥੌੜੇ ਨਾਲ ਕੀਤੇ ਵਾਰ, ਹਾਲਤ ਗੰਭੀਰ

  • Dec 30, 2023
  • 1 min read

30/12/2023

ਪਿੰਡ ਨਵਾਂ ਬਾਰਨ ਦੇ ਕਾਂਗਰਸੀ ਸਰਪੰਚ ਰਾਮ ਸਿੰਘ ਦੇ ਲੜਕੇ 'ਤੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਨਰਿੰਦਰ ਸਿੰਘ (27) ਸਵੇਰੇ ਅੱਠ ਵਜੇ ਦੇ ਕਰੀਬ ਆਪਣੇ ਘਰ ਤੋਂ ਥੋੜ੍ਹੀ ਦੂਰ ਸਥਿਤ ਦੁਕਾਨ ਦੀ ਸਫ਼ਾਈ ਕਰ ਰਿਹਾ ਸੀ। ਧੁੰਦ ਦਾ ਫਾਇਦਾ ਚੁੱਕ ਕੇ ਇਕ ਨਕਾਬਪੋਸ਼ ਵਿਅਕਤੀ ਦੁਕਾਨ ਅੰਦਰ ਵੜ ਗਿਆ ਤੇ ਨਰਿੰਦਰ ਸਿੰਘ ’ਤੇ ਹਥੌੜੇ ਨਾਲ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਨਰਿੰਦਰ ਸਿੰਘ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸਰਪੰਚ ਨੇ ਦੋਸ਼ ਲਾਇਆ ਇਹ ਹਮਲਾ ਘਰ ਨੇੜੇ ਰਹਿੰਦੇ ਇੱਕ ਵਿਅਕਤੀ ਵੱਲੋਂ ਹੀ ਕੀਤਾ ਗਿਆ ਹੈ ਜਿਸ ਦੀ ਤਸਵੀਰ ਸੀਸੀਟੀਵੀ ’ਚ ਰਿਕਾਰਡ ਹੋ ਗਈ ਹੈ। ਨਰਿੰਦਰ ਸਿੰਘ ਦੇ ਸਿਰ ਵਿਚ ਕਈ ਟਾਂਕੇ ਲੱਗੇ ਹਨ ਅਜੇ ਵੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਅਨਾਜ ਮੰਡੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਾ. ਜਤਿੰਦਰ ਸਿੰਘ ਮੱਟੂ ਸੂਬਾ ਪ੍ਰਧਾਨ ਬਾਬਾ ਭੀਮਰਾਓ ਅੰਬੇਡਕਰ ਫੈਡਰੇਸ਼ਨ ਨੇ ਦਲਿਤ ਸਮਾਜ ਨਾਲ ਸਬੰਧਿਤ ਸਰਪੰਚ ਰਾਮ ਸਿੰਘ ਦੇ ਬੇਟੇ ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਹਮਲਾ ਕਰਨ ਵਾਲੇ ਸਖ਼ਤ ਸਜ਼ਾ ਦਿਵਾਉਣ ਲਈ ਉਹ ਪੀੜਤ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ੍ਹ ਹਨ। ਡਾ. ਮੱਟੂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਹਮਲਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ।

Comments


Logo-LudhianaPlusColorChange_edited.png
bottom of page