ਫਾਰਚੂਨਰ ਨੇ ਮਾਰੀ ਸੀ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ, ਚਾਲਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
- bhagattanya93
- 2 days ago
- 1 min read
16/07/2025

114 ਸਾਲ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਫਾਰਚੂਨਰ ਚਾਲਕ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗੱਡੀ ਵੀ ਬਰਾਮਦ ਕਰ ਲਈ ਹੈ। ਕਰਤਾਰਪੁਰ ਵਾਸੀ ਮੁਲਜ਼ਮ ਨੇ ਮੰਨਿਆ ਕਿ ਹਾਦਸੇ ਵੇਲੇ ਉਹ ਗੱਡੀ ’ਚ ਇਕੱਲਾ ਸੀ ਤੇ ਭੋਗਪੁਰ ਤੋਂ ਕਿਸ਼ਨਗੜ੍ਹ ਵੱਲ ਜਾ ਰਿਹਾ ਸੀ। ਸੀਸੀਟੀਵੀ ਫੁਟੇਜ ’ਚ ਵੀ ਗੱਡੀ ਕੈਦ ਹੋ ਗਈ ਸੀ, ਜਿਸ ਦੇ ਆਧਾਰ ’ਤੇ ਜਾਂਚ ਕਰ ਕੇ ਪੁਲਿਸ ਨੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ।

ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਫਾਰਚੂਨਰ (ਪੀਬੀ20-ਡੀਸੀ-7100) ਬਲਾਚੌਰ ਸ਼ਹਿਰ ਦੇ ਹਰਪ੍ਰੀਤ ਦੇ ਨਾਂ ’ਤੇ ਰਜਿਸਟਰ ਹੈ। ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਵਾਹਨ ਨੂੰ ਹਰਪ੍ਰੀਤ ਦੇ ਬਾਅਦ ਤਿੰਨ ਵਾਰ ਵੇਚਿਆ ਗਿਆ ਹੈ। ਇਸ ਤੋਂ ਪਹਿਲਾਂ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਹਾਦਸੇ ਤੋਂ ਠੀਕ ਪਹਿਲਾਂ ਘਟਨਾ ਵਾਲੀ ਥਾਂ ਤੋਂ ਲੁਧਿਆਣਾ ਦੇ ਸੇਵਾਮੁਕਤ ਡੀਐੱਸਪੀ ਵੀ ਕਾਰ ਲੈ ਕੇ ਨਿਕਲੇ ਸਨ। ਪੁਲਿਸ ਨੇ ਸੋਮਵਾਰ ਨੂੰ ਡੀਐੱਸਪੀ ਤੋਂ ਵੀ ਪੁੱਛਗਿਛ ਕੀਤੀ। ਕੜੀ ਨਾਲ ਕੜੀ ਜੋੜਦੇ ਹੋਏ ਪੁਲਿਸ ਮੁਲਜ਼ਮ ਤੱਕ ਪੁੱਜ ਗਈ।

Comments