ਫਸਲਾਂ ’ਤੇ ਵੀ ਦਿਖਣ ਲੱਗਾ ਮੌਸਮ ਦੇ ਤੇਵਰ ਦਾ ਅਸਰ, ਵਧਣ ਲੱਗੀ ਕਿਸਾਨਾਂ ਦੀ ਪਰੇਸ਼ਾਨੀ; ਪ੍ਰਭਾਵਿਤ ਹੋ ਸਕਦੀ ਹੈ ਪੈਦਾਵਾਰ
- bhagattanya93
- Dec 8, 2024
- 2 min read
08/12/2024

ਠੰਢ ਆਉਣ ’ਚ ਦੇਰੀ ਤੇ ਮੌਸਮ ਦੇ ਤੇਵਰ ਦਾ ਅਸਰ ਹਾੜ੍ਹੀ ਫਸਲਾਂ ’ਤੇ ਵੀ ਦਿਖਣ ਲੱਗਾ ਹੈ। ਮੌਸਮ ਅਨੁਕੂਲ ਨਹੀਂ ਹੋਣ ਦੇ ਕਾਰਨ ਕਣਕ, ਸਰ੍ਹੋਂ ਸਮੇਤ ਹਾੜ੍ਹੀ ਮੌਸਮ ਦੀਆਂ ਕਈ ਫਸਲਾਂ ਪ੍ਰਭਾਵਿਤ ਹੋਣ ਲੱਗੀਆਂ ਹਨ। ਮਿੱਟੀ ’ਚ ਨਮੀ ਦੀ ਕਮੀ ਦੇ ਕਾਰਨ ਬੂਟੇ ਨਿਕਲਣ ’ਚ ਦੇਰੀ ਹੋ ਰਹੀ ਹੈ। ਬੂਟਿਆਂ ਨੂੰ ਉਚਿਤ ਪੋਸ਼ਣ ਵੀ ਨਹੀਂ ਮਿਲ ਪਾ ਰਿਹਾ। ਬੂਟਿਆਂ ਦੇ ਵਾਧੇ ਦੀ ਰਫਤਾਰ ਵੀ ਸੁਸਤ ਪੈ ਰਹੀ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਦੋ ਹਫਤਿਆਂ ਤੱਕ ਤਾਪਮਾਨ ਦੀ ਸਤਿਤੀ ਇਸੇ ਤਰ੍ਹਾਂ ਹੀ ਬਣੀ ਰਹੀ ਤਾਂ ਪੈਦਾਵਾਰ ਵੀ ਪ੍ਰਭਾਵਿਤ ਹੋ ਸਕਦੀ ਹੈ। ਕਣਕ ਦੇ ਬੂਟੇ ਦੇ ਰੰਗ ਕਾਲਾ ਪੈ ਸਕਦਾ ਹੈ। ਕਣਕ ਦੀ ਫਸਲ ਲਈ ਰਾਤ ਦਾ ਤਾਪਮਾਨ ਵੱਧ ਤੋਂ ਵੱਧ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ ਜਿਹੜਾ ਹਾਲੇ ਨਹੀਂ ਹੈ। ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਰਾਤ ਨੂੰ ਵੀ ਸੱਤ ਤੋਂ ਦਸ ਡਿਗਰੀ ਤੱਕ ਤਾਪਮਾਨ ਹੈ। ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ਦੀ ਰਿਪੋਰਟ ਦੇ ਮੁਤਾਬਕ, ਪਿਛਲੇ ਹਫਤੇ ਤੱਕ ਕਣਕ ਦਾਲਾਂ ਤੇ ਮੋਟੇ ਅਨਾਜਾਂ ਦੀ ਬੁਆਈ ਦਾ ਖੇਤਰਫਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਦਰਜ ਕੀਤਾਗਿਆ ਹੈ। ਸਿਰਫ਼ ਤੇਲਾਂ ਦੀਆਂ ਫਸਲਾਂ ਦੀ ਬੁਆਈ ਹੀ ਸੁਸਤ ਸੀ। ਹਾਲਾਂਕਿ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਵਾਢੀ ਦੇ ਬਾਅਦ ਸਾਧਾਰਨ ਤੋਂ ਜ਼ਿਆਦਾ ਗਰਮ ਮੌਸਮ ਦੇ ਕਾਰਨ ਮਿੱਟੀ ਦੀ ਨਮੀ ਤੇਜ਼ੀ ਨਾਲ ਖਤਮ ਹੋਣ ਲੱਗੀ ਤਾਂ ਕਿਸਾਨ ਹਾੜ੍ਹੀ ਫਸਲਾਂ ਦੀ ਬੁਆਈ ਸਮੇਂ ਤੋਂ ਪਹਿਲਾਂ ਕਰਨ ਲੱਗੇ। ਬੂਟਿਆਂ ਦੀ ਸਿਹਤ ਦੇ ਲਿਹਾਜ਼ ਨਾਲ ਇਸਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਕਿਉਂਕਿ ਬੂਟਿਆਂ ਦੀ ਲੋੜ ਦੇ ਮੁਤਾਬਕ ਮਿੱਟੀ ਨੂੰ ਨਰਮ ਰੱਖਣ ਲਈ ਪਾਣੀ ਦੀ ਜ਼ਿਆਦਾ ਜ਼ਰੂਰਤ ਪਵੇਗੀ। ਜੇਕਰ ਦਸੰਬਰ ਅੰਤ ਤੱਕ ਹਲਕੀ ਬਾਰਿਸ਼ ਹੋ ਜਾਏ ਤੇ ਤਾਪਮਾਨ ’ਚ ਤਿੰਨ-ਚਾਰ ਡਿਗਰੀ ਤੱਕ ਗਿਰਾਵਟ ਆ ਜਾਏ ਤਾਂ ਪੈਦਾਵਾਰ ਦੀ ਦਰ ਵੱਧ ਸਕਦੀ ਹੈ। ਅਜਿਹਾ ਨਹੀਂ ਹੋਿਆ ਤਾਂ ਹਾੜ੍ਹੀ ਫਸਲਾਂ ਦੀ ਲਾਗਤ ਦੇ ਨਾਲ ਨਾਲ ਕਿਸਾਨਾਂ ਦੀ ਫਜ਼ੀਹਤ ਵੀ ਵੱਧ ਸਕਦੀ ਹੈ।





Comments