'ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸੈਕਸ ਸਿੱਖਿਆ ਦੇਣੀ ਚਾਹੀਦੀ ਹੈ', ਦੋਸ਼ੀ ਨਾਬਾਲਗ ਨੂੰ ਜ਼ਮਾਨਤ ਦਿੰਦੇ ਹੋਏ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
- bhagattanya93
- Oct 10
- 1 min read
10/10/2025

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੱਚਿਆਂ ਨੂੰ ਸੈਕਸ ਸਿੱਖਿਆ ਜਵਾਨ ਹੋਣ ਦੀ ਉਮਰ ਤੋਂ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਨੌਵੀਂ ਜਮਾਤ ਤੋਂ। ਇਹ ਸੀਨੀਅਰ ਸੈਕੰਡਰੀ ਸਕੂਲਾਂ ’ਚ ਕੋਰਸ ਦਾ ਹਿੱਸਾ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਜਵਾਨੀ ਦੇ ਨਾਲ ਹੋਣ ਵਾਲੇ ਹਾਰਮੋਨ ਬਦਲਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਜਸਟਿਸ ਸੰਜੇ ਕੁਮਾਰ ਤੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੇ ਕਿਹਾ ਕਿ ਇਹ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਸਮਝ ਦੀ ਵਰਤੋਂ ਕਰਦੇ ਹੋਏ ਸੁਧਾਰ ਦੇ ਕਦਮ ਚੁੱਕਣ ਤਾਂ ਜੋ ਬੱਚਿਆਂ ਨੂੰ ਜਵਾਨੀ ਦੀ ਅਵਸਥਾ ਤੋਂ ਬਾਅਦ ਸਰੀਰ ’ਚ ਹੋਣ ਵਾਲੇ ਬਦਲਾਵਾਂ ਤੇ ਉਨ੍ਹਾਂ ਨਾਲ ਜੁੜੀ ਦੇਖਭਾਲ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਮਿਲ ਸਕੇ। ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 376 (ਜਬਰ ਜਨਾਹ), 506 (ਅਪਰਾਧਕ ਧਮਕੀ) ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਐਕਟ ਦੀ ਧਾਰਾ ਛੇ (ਗੰਭੀਰ ਜਿਨਸੀ ਹਮਲਾ) ਤਹਿਤ ਮੁਲਜ਼ਮ 15 ਸਾਲਾ ਇਕ ਲੜਕੇ ਨੂੰ ਜ਼ਮਾਨਤ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਮੁਲਜ਼ਮ ਨੂੰ ਨਾਬਾਲਿਗ ਦੱਸਦੇ ਹੋਏ ਉਸ ਨੂੰ ਬਾਲ ਨਿਆਂ ਬੋਰਡ ਵੱਲੋਂ ਨਿਰਧਾਰਤ ਸ਼ਰਤਾਂ ਤਹਿਤ ਜ਼ਮਾਨਤ ’ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ।





Comments