ਬੰਨ੍ਹ ਟੁੱਟਣ ਕਾਰਨ ਵਿਗੜੇ ਹਾਲਾਤ,NDRF ਦੀਆਂ ਟੀਮਾਂ ਨੇ ਚਲਾਇਆ ਰੈਸਕਿਊ ਆਪ੍ਰੇਸ਼ਨ
- bhagattanya93
- Aug 28
- 1 min read
28/08/2025

ਅੰਮ੍ਰਿਤਸਰ ਅਤੇ ਹਲਕਾ ਅਜਨਾਲਾ ਦੇ ਰਮਦਾਸ ਇਲਾਕੇ ਵਿੱਚ ਰਾਵੀ ਦਰਿਆ ਦਾ ਬੰਨ ਟੁੱਟਣ ਨਾਲ ਹਾਲਾਤ ਬਹੁਤ ਗੰਭੀਰ ਹੋ ਗਏ ਹਨ। ਕਈ ਪਿੰਡਾਂ ਵਿੱਚ ਪਾਣੀ ਘਰਾਂ ਅਤੇ ਡੇਰਿਆਂ ਤੱਕ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹਾਲਾਤ ਨੂੰ ਕਾਬੂ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ \‘ਤੇ ਪਹੁੰਚਾਉਣ ਲਈ ਐਨਡੀਆਰਐਫ ਦੀਆਂ ਟੀਮਾਂ ਮੌਕੇ \‘ਤੇ ਰੈਸਕਿਊ ਅਭਿਆਨ ਚਲਾ ਰਹੀਆਂ ਹਨ। ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਅਤੇ ਐਸਐਸਪੀ ਮਨਿੰਦਰ ਸਿੰਘ ਖ਼ੁਦ ਮੌਕੇ \‘ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਐਸਐਸਪੀ ਮਨਿੰਦਰ ਸਿੰਘ ਕਿਸ਼ਤੀ \‘ਤੇ ਬੈਠ ਕੇ ਹੜ ਪੀੜਤ ਪਿੰਡਾਂ ਦਾ ਦੌਰਾ ਕਰਦੇ ਨਜ਼ਰ ਆਏ ਅਤੇ ਕਈ ਲੋਕਾਂ ਨੂੰ ਖ਼ੁਦ ਰੈਸਕਿਊ ਕਰਕੇ ਬਾਹਰ ਲਿਆਏ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਸੰਪਰਕ ਵਿੱਚ ਹੈ ਅਤੇ ਜ਼ਰੂਰਤ ਮੁਤਾਬਕ ਲੋਕਾਂ ਨੂੰ ਸਾਰੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਭਾਵਿਤ ਪਰਿਵਾਰਾਂ ਲਈ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾਲ ਹੀ ਪਸ਼ੂ-ਡੰਗਰਾਂ ਦੀ ਸੰਭਾਲ ਲਈ ਵੀ ਖ਼ਾਸ ਇੰਤਜ਼ਾਮ ਕੀਤੇ ਗਏ ਹਨ।





Comments