ਬਾਬਾ ਅਮਰਨਾਥ ਯਾਤਰਾ ਲਈ ਇਸ ਦਿਨ ਤੋਂ ਸ਼ੁਰੂ ਹੋਵੇਗੀ ਐਡਵਾਂਸ ਰਜਿਸਟ੍ਰੇਸ਼ਨ
- bhagattanya93
- Apr 8
- 1 min read
08/04/2025

ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਲਈ ਦੇਸ਼ ਭਰ ’ਚ ਚਾਰ ਬੈਂਕਾਂ ਦੀਆਂ 533 ਬ੍ਰਾਂਚਾਂ ’ਚ ਐਡਵਾਂਸ ਰਜਿਸਟ੍ਰੇਸ਼ਨ 14 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਪੰਜਾਬ ਨੈਸ਼ਨਲ ਬੈਂਕ ਦੀਆਂ 309 ਬ੍ਰਾਂਚਾਂ, ਜੰਮੂ ਕਸ਼ਮੀਰ ਬੈਂਕ ਦੀਆਂ 91 ਬ੍ਰਾਂਚਾਂ, ਯੈੱਸ ਬੈਂਕ ਦੀਆਂ 34 ਬ੍ਰਾਂਚਾਂ ਤੇ ਸਟੇਟ ਬੈਂਕ ਆਫ ਇੰਡੀਆ ਦੀਆਂ 99 ਬ੍ਰਾਂਚਾਂ ’ਚ ਰਜਿਸਟ੍ਰੇਸ਼ਨ ਹੋਵੇਗੀ। ਰਜਿਸਟ੍ਰੇਸ਼ਨ ਪਹਿਲਾਂ ਵਾਂਗ ਆਧਾਰ ਆਧਾਰਿਤ ਬਾਇਓਮੀਟ੍ਰਿਕ ਤਰੀਕੇ ਨਾਲ ਹੀ ਹੋਵੇਗੀ।
ਇਸਦੀ ਫ਼ੀਸ 150 ਰੁਪਏ ਹੋਵੇਗੀ। ਰਜਿਸਟ੍ਰੇਸ਼ਨ ਲਈ ਸਿਹਤ ਸਰਟੀਫਿਕੇਟ ਜ਼ਰੂਰੀ ਹੈ। ਇਸਦੇ ਲਈ ਸ੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਬੈਂਕਾਂ ਦੀਆਂ ਬ੍ਰਾਂਚਾਂ ਦੀ ਜਾਣਕਾਰੀ, ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਸਪਤਾਲਾਂ ਤੇ ਮੈਡੀਕਲ ਕੇਂਦਰਾਂ ਤੇ ਡਾਕਟਰਾਂ ਦੀਆਂ ਟੀਮਾਂ ਦੀ ਜਾਣਕਾਰੀ ਵੀ ਉਪਲਬਧ ਕਰਵਾ ਦਿੱਤੀ ਹੈ, ਤਾਂ ਜੋ ਦੇਸ਼ ਭਰ ਦੇ ਸ਼ਰਧਾਲੂ ਬਿਨਾਂ ਕਿਸੇ ਪਰੇਸ਼ਾਨੀ ਲਈ ਸਿਹਤ ਸਰਟੀਫਿਕੇਟ ਬਣਾ ਕੇ ਐਡਵਾਂਸ ਰਜਿਸਟ੍ਰੇਸ਼ਨ ਕਰਵਾ ਸਕਣ।
ਐਡਵਾਂਸ ਰਜਿਸਟ੍ਰੇਸ਼ਨ ਲਈ ਅੱਠ ਅਪ੍ਰੈਲ ਤੋਂ ਜਾਂ ਉਸਦੇ ਬਾਅਦ ਦੇ ਸਿਹਤ ਸਰਟੀਫਿਕੇਟ ਬਣੇ ਹੋਣੇ ਚਾਹੀਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸ਼ਰਧਾਲੂ ਦੀ ਉਮਰ 13 ਸਾਲ ਤੋਂ ਜ਼ਿਆਦਾ ਤੇ 70 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ । ਛੇ ਮਹੀਨੇ ਦੀਆਂ ਗਰਭਵਤੀ ਔਰਤਾਂ ਵੀ ਯਾਤਰਾ ਕਰ ਸਕਦੀਆਂ ਹਨ ਪਰ ਇਸ ਲਈ ਡਾਕਟਰ ਦਾ ਸਿਹਤ ਸਰਟੀਫਿਕੇਟ ਜ਼ਰੂਰੀ ਹੋਵੇਗਾ।





Comments