ਬਟਾਲਾ 'ਚ ਵੱਖ ਵੱਖ ਥਾਵਾਂ 'ਤੇ NIA ਦੀ ਟੀਮ ਵੱਲੋਂ ਰੇਡ
- bhagattanya93
- Nov 8, 2023
- 1 min read
Ludhiana 7 Nov

ਬਟਾਲਾ 'ਚ ਵੱਖ ਵੱਖ ਥਾਵਾਂ ਅਤੇ ਕਈ ਘਰਾਂ 'ਚ ਐਨਆਈਏ (NIA) ਦੀ ਟੀਮ ਵੱਲੋਂ ਰੇਡ ਕੀਤੀ ਗਈ। ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ ਨੇ ਪੁਸ਼ਟੀ ਕੀਤੀ ਕਿ ਜੋ ਰੇਡ ਚੱਲ ਰਹੀ ਹੈ ਉਹ ਐਨਆਈਏ ਟੀਮ ਵਲੋਂ ਕੀਤੀ ਗਈ ਹੈ। ਅਧਿਕਾਰੀ ਮੀਡੀਆ ਤੋਂ ਦੂਰੀ ਬਣਾਏ ਹੋਏ ਨਜ਼ਰ ਆਏ। ਉਥੇ ਹੀ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਗੁਪਤ ਜਾਂਚ ਹੈ ਅਤੇ ਇਸ ਬਾਰੇ ਹੋਰ ਖੁਲਾਸੇ ਨਹੀਂ ਕੀਤੇ ਜਾ ਸਕਦੇ ਹਨ। ਉਧਰ ਦੂਸਰੇ ਪਾਸੇ ਬਟਾਲਾ ਦੇ ਅਚਲੀ ਗੇਟ 'ਚ ਇਕ ਘਰ 'ਚ ਰੇਡ ਕੀਤਾ ਤਾਂ ਉਥੇ ਮੌਜੂਦ ਬਾਜ਼ੁਰਗ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਿਛਲੇ 3 ਸਾਲ ਤੋਂ ਗੁਜਰਾਤ ਜੇਲ੍ਹ 'ਚ ਬੰਦ ਹੈ ਅਤੇ ਪੁਲਿਸ ਉਸਨੂੰ ਥਾਈਲੈਂਡ ਤੋਂ ਫੜ ਕੇ ਲੈ ਆਈ ਸੀ ਅਤੇ ਉਦੋਂ ਉਸ ਤੇ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਸੀ। ਅਤੇ ਜਦਕਿ ਉਹ ਪਿਛਲੇ 3 ਸਾਲ ਤੋਂ ਜੇਲ੍ਹ 'ਚ ਹੈ ਅਤੇ ਹੁਣ ਅੱਜ ਵੀ ਇਕ ਟੀਮ ਦਿਲੀ ਤੋਂ ਆਈ ਸੀ ਅਤੇ ਪੁੱਛਗਿੱਛ ਕਰ ਵਾਪਿਸ ਚਲੀ ਗਈ । ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਇਕ ਪ੍ਰਾਪਰਟੀ ਡੀਲਰ ਅਤੇ ਇਕ ਅਕਾਊਂਟੈਂਟ ਦੇ ਘਰ ਇਹਨਾਂ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ।





Comments