google-site-verification=ILda1dC6H-W6AIvmbNGGfu4HX55pqigU6f5bwsHOTeM
top of page

ਬਰਾਮਦਗੀ ਕਰਵਾਉਣ ਸਮੇਂ ਦੋਸ਼ੀਆਂ ਵੱਲੋਂ ਪੁਲਿਸ ਨਾਲ ਝੜਪ ਕਰ ਕੇ ਰਿਵਾਲਵਰ ਖੋਹਣ ਦੀ ਕੋਸ਼ਿਸ਼, ਦੋਸ਼ੀ ਦੇ ਪੈਰ 'ਤੇ ਲੱਗੀ ਗੋਲੀ; SHO ਵੀ ਜ਼ਖਮੀ

  • bhagattanya93
  • Apr 15
  • 2 min read

15/04/2025

ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਨੇੜੇ ਪ੍ਰਵਾਸੀ ਮਜ਼ਦੂਰਾਂ ਦੇ ਗੋਲੀ ਮਾਰ ਕੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ। ਦੋਸ਼ਿਆਂ ਦੀ ਸਮਰਾਲਾ ਪੁਲਿਸ ਨਾਲ ਵਾਰਦਾਤ ਵਿਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਨ ਦੋਰਾਨ ਝੜਪ ਹੋ ਗਈ। ਇਸ ਸਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਪਿੰਡ ਦਿਆਲਪੁਰਾ ਕੋਲ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰੇ ਤਿੰਨ ਪ੍ਰਵਾਸੀ ਮਜ਼ਦੂਰਾਂ ਉੱਪਰ ਗੋਲੀਆਂ ਚਲਾ, ਮੋਟਰਸਾਈਕਲ ਖੋਹ ਫਰਾਰ ਹੋ ਗਏ ਸਨ। ਇੱਕ ਪ੍ਰਵਾਸੀ ਮਜ਼ਦੂਰ ਤੇ ਦੋ ਗੋਲੀਆਂ ਲੱਗੀਆਂ ਸਨ ਜਿਸ ਨੂੰ ਚੰਡੀਗੜ੍ਹ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਜਿਲ੍ਹਾ ਖੰਨਾ ਦੇ ਐਸ ਐਸ ਪੀ ਜੋਤੀ ਯਾਦਵ ਬੈਂਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਸਮਰਾਲਾ ਪੁਲਿਸ ਦੀਆਂ ਵੱਖੋ ਵੱਖਰੀਆਂ ਕੁਝ ਟੀਮਾਂ ਬਣਾਈਆਂ ਗਈਆਂ ਸਨ ਤੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਸੀ। ਇਸ ਸੰਬੰਧ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਦੀ ਉਮਰ 19 ਤੋਂ 20 ਸਾਲ ਹੈ ਤੇ ਇੱਕ ਦੋਸ਼ੀ ਸੌਹਾਣਾ ਦੀ ਛੱਪੜੀ ਵਿੱਚ ਰਹਿਣ ਵਾਲਾ ਸੀ ਅਤੇ ਇੱਕ ਅੰਮ੍ਰਿਤਸਰ ਦੇ ਕੋਲ ਦਾ ਵਾਸੀ ਸੀ ।


ਅੱਜ ਸਵੇਰੇ ਤੜਕੇ 3 ਵਜੇ ਪੁਲਿਸ ਵੱਲੋਂ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਮਰਾਲਾ ਪੁਲਿਸ ਦੇ ਐਸ ਐਚ ਓ ਪਵਿੱਤਰ ਸਿੰਘ ਜਦੋਂ ਦੋਸ਼ੀਆਂ ਤੋਂ ਘਟਨਾ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਲਈ ਲੈ ਕੇ ਗਏ ਤਾਂ ਦੋਸ਼ੀਆਂ ਨੇ ਬੜੇ ਚਲਾਕੀ ਨਾਲ ਆਪਣੀ ਰਿਵਾਲਵਰ ਸਮਰਾਲਾ ਪੁਲਿਸ ਦੇ ਐਸਐਚਓ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇਸ ਝੜਪ ਦੌਰਾਨ ਗੋਲੀ ਦੋਸ਼ੀ ਸਤਨਾਮ ਸਿੰਘ ਦੇ ਪੈਰ ਤੇ ਲੱਗ ਗਈ ਇਸ ਦੌਰਾਨ ਸਮਰਾਲਾ ਪੁਲਿਸ ਦੇ ਐਸ ਐਚ ਓ ਪਵਿੱਤਰ ਸਿੰਘ ਵੀ ਜ਼ਖਮੀ ਹੋ ਗਏ । ਇਸ ਇਸ ਘਟਨਾ ਬਾਰੇ ਜਦੋਂ ਪੁਲਿਸ ਜ਼ਿਲ੍ਹਾ ਖੰਨਾ ਨੂੰ ਪਤਾ ਲੱਗਾ ਤਾਂ ਪੁਲਿਸ ਖੰਨਾ ਦੇ ਸੀਨੀਅਰ ਅਧਿਕਾਰੀ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਜਾਂਚ ਵਿੱਚ ਜੁੱਟ ਗਏ। ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਸਮੇਂ ਇਹ ਭੰਗ ( ਸੁੱਖੇ ) ਤੇ ਨਸ਼ੇ ਵਿੱਚ ਸੀ ਅਤੇ ਨਿਹੰਗ ਦੇ ਬਾਣੇ ਵਿੱਚ ਰਹਿ ਕੇ ਇਹ ਘਟਨਾ ਨੂੰ ਅੰਜਾਮ ਦਿੰਦੇ ਸਨ । ਪੁਲਿਸ ਨੇ ਵੀ ਦੱਸਿਆ ਕਿ ਦੋਨੋਂ ਦੋਸ਼ੀਆਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਮਾਮਲੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।

Comments


Logo-LudhianaPlusColorChange_edited.png
bottom of page