ਭੂਆ ਦੇ ਲੜਕੇ ਦੀ ਮਿੱਤਰ ਦੀਆਂ ਤਸਵੀਰਾਂ ਤੇ ਆਡੀਓ ਕਾਪੀ ਕਰ ਕੇ ਕੀਤਾ ਬਲੈਕਮੇਲ, ਮੰਗੇ 2 ਲੱਖ ਰੁਪਏ, ਮੁਕਦਮਾ ਦਰਜ
- Jan 7, 2024
- 1 min read
Updated: Jan 10, 2024
07/01/2024
ਭੂਆ ਦੇ ਲੜਕੇ ਅਤੇ ਉਸਦੀ ਮਹਿਲਾ ਦੋਸਤ ਦੀਆਂ ਤਸਵੀਰਾਂ ਅਤੇ ਆਡੀਓ ਰਿਕਾਰਡਿੰਗਾਂ ਨੂੰ ਆਪਣੇ ਮੋਬਾਈਲ ਫੋਨ ਤੇ ਭੇਜ ਕੇ ਭੂਆ ਦੇ ਲੜਕੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰਨ ਵਾਲੇ ਹਰਿਆਣਾ ਦੇ ਜੀਂਦ ਇਲਾਕੇ ਦੇ ਰਹਿਣ ਵਾਲੇ ਅਭਿਸ਼ੇਕ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ l ਪੁਲਿਸ ਨੇ ਇਹ ਐਫਆਈਆਰ ਤਾਜਪੁਰ ਰੋਡ ਦੇ ਰਹਿਣ ਵਾਲੇ ਸਚਿਨ ਸ਼ਰਮਾ ਦੀ ਸ਼ਿਕਾਇਤ ਤੇ ਦਰਜ ਕੀਤੀl ਸਚਿਨ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸਦੇ ਮਾਮੇ ਦਾ ਲੜਕਾ ਅਭਿਸ਼ੇਕ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀl ਅਭਿਸ਼ੇਕ ਨੂੰ ਸਚਿਨ ਅਤੇ ਉਸਦੀ ਮਹਿਲਾ ਮਿੱਤਰ ਬਾਰੇ ਪਤਾ ਲੱਗ ਗਿਆ ਸੀ l ਉਸਨੇ ਬੜੀ ਹੀ ਚਲਾਕੀ ਨਾਲ ਸਚਿਨ ਸ਼ਰਮਾ ਦਾ ਮੋਬਾਈਲ ਲੈ ਕੇ ਸਚਿਨ ਅਤੇ ਲੜਕੀ ਦੀਆਂ ਤਸਵੀਰਾਂ ਅਤੇ ਆਡੀਓ ਰਿਕਾਰਡਿੰਗਾਂ ਆਪਣੇ ਫੋਨ ਤੇ ਭੇਜ ਦਿੱਤੀਆਂl ਸਚਿਨ ਨੇ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਹੁਣ ਮੁਲਜਮ ਤਸਵੀਰਾਂ ਅਤੇ ਆਡੀਓ ਨੂੰ ਜੱਗ ਜ਼ਾਹਿਰ ਕਰਨ ਦੀ ਗੱਲ ਆਖ ਕੇ ਉਸਨੂੰ ਬਲੈਕਮੇਲ ਕਰ ਰਿਹਾ ਹੈ l ਉਹ ਸਚਿਨ ਕੋਲੋਂ 2 ਲੱਖ ਰੁਪਏ ਦੀ ਮੰਗ ਕਰ ਰਿਹਾ ਹੈl ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।






Comments