google-site-verification=ILda1dC6H-W6AIvmbNGGfu4HX55pqigU6f5bwsHOTeM
top of page

ਭੂਆ ਨੇ ਭਤੀਜੇ ਤੇ ਉਸਦੇ ਨੂੰਹ ਪੁੱਤ 'ਤੇ ਤੇਲ ਪਾ ਕੇ ਸਾੜਿਆ, ਅੱ+ਗ ਲਗਾਉਣ ਦੇ ਦੋਸ਼ ’ਚ ਦੋ ਨਾਮਜ਼ਦ

  • Feb 29, 2024
  • 1 min read

29/02/2024

ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਭੜਾਣਾ ਵਿਖੇ ਇਕ ਔਰਤ ਵੱਲੋਂ ਆਪਣੇ ਪੁੱਤ ਨਾਲ ਮਿਲ ਕੇ ਆਪਣੇ ਹੀ ਭਤੀਜੇ ਅਤੇ ਉਸਦੀ ਨੂੰਹ ਦੇ ਉੱਤੇ ਤੇਲ ਪਾ ਕੇ ਸਾੜ ਦਿੱਤੇ ਜਾਣ ਦੀ ਖ਼ਬਰ ਹੈ। ਇੰਨਾ ਦੋਸ਼ਾਂ ਵਿਚ ਪੁਲਿਸ ਨੇ ਮਾਂ ਪੁੱਤਰ ਖਿਲਾਫ 307, 326-ਏ, 450, 436, 506, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਧਰਮਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਦਾ ਲੜਕਾ ਅਰਸ਼ਦੀਪ ਉਰਫ ਅਕਾਸ਼ 3/4 ਦਿਨ ਪਹਿਲਾਂ ਕਿਸੇ ਲੜਕੀ ਨੂੰ ਭਜਾ ਕੇ ਉਸ ਦੇ ਘਰ ਲੈ ਆਇਆ ਸੀ ਤੇ ਮਿਤੀ 27 ਫਰਵਰੀ 2024 ਨੂੰ ਬੋਲ ਬੁਲਾਰਾ ਕਰਕੇ ਘਰੋਂ ਭੇਜ ਦਿੱਤਾ ਤੇ ਜਾਂਦਾ ਹੋਇਆ ਉਸ ਨੂੰ ਧਮਕੀ ਦੇ ਗਿਆ ਤੇ ਉਸ ਦੀ ਭੂਆ ਅਮਰਜੀਤ ਕੌਰ ਨੇ ਵੀ ਉਸ ਨੂੰ ਧਮਕੀਆਂ ਦਿੱਤੀਆਂ ਸੀ। ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 28 ਫਰਵਰੀ 2024 ਨੂੰ ਸਵੇਰੇ 3 ਵਜੇ ਦੋਸ਼ੀ ਅਰਸ਼ਦੀਪ ਜੋ ਉਸ ਦੇ ਘਰ ਦੀ ਕੰਧ ਟੱਪ ਕੇ ਆਇਆ ਤੇ ਉਸ ’ਤੇ ਅਤੇ ਉਸ ਦੀ ਪਤਨੀ ਪੂਨਮ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਬਚਾਅ ਰੌਲਾ ਪਾਇਆ ਤਾਂ ਆਂਢ ਗੁਆਂਢ ਦੇ ਲੋਕ ਆਏ ਤੇ ਅੱਗ ਬੁਝਾਉਣ ਲੱਗੇ ਅਤੇ ਉਨ੍ਹਾਂ ਦੀ ਅੱਗ ਬੁਝਾ ਕੇ ਦਾਖਲ ਕਰਵਾਇਆ। ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Comments


Logo-LudhianaPlusColorChange_edited.png
bottom of page