ਭਿਆਨਕ ਸੜਕ ਹਾਦਸਾ, DSP ਦੇ ਜਵਾਨ ਪੁੱਤ ਦੀ ਹੋਈ ਮੌ*ਤ
- bhagattanya93
- Jul 13
- 1 min read
13/07/2025

ਪਟਿਆਲਾ ਦੇ ਡੀਐਸਪੀ ਸਿਟੀ-1 ਸਤਨਾਮ ਸਿੰਘ ਦੇ ਇਕੱਲੇ-ਇਕੱਲੇ ਜਵਾਨ ਪੁੱਤ ਏਕਮਵੀਰ ਸਿੰਘ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਡੀਐਸਪੀ ਦੇ ਨੌਜਵਾਨ ਪੁੱਤ ਦੀ ਸੰਗਰੂਰ ਦੇ ਭਵਾਨੀਗੜ੍ਹ ਦੇ ਕੋਲ ਪਿੰਡ ਫੱਗੂਵਾਲਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਜ਼ਖਮੀ ਹਰਜੋਤ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਦੋਵਾਂ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਏਕਮਵੀਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਉਸ ਦੇ ਦੋਸਤ ਹਰਜੋਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਹਾਦਸੇ ਤੋਂ ਬਾਅਦ ਮੌਕੇ 'ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਪੁਲਿਸ ਮੁਲਾਜ਼ਮਾਂ ਨੇ ਸਵੇਰ ਤੱਕ ਰਸਤਾ ਕਲੀਅਰ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਡੀਐਸਪੀ ਸਤਨਾਮ ਸਿੰਘ ਦਾ ਪੁੱਤਰ ਏਕਮਵੀਰ ਸਿੰਘ ਸੰਗਰੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਦੋਸਤ ਹਰਜੋਤ ਨਾਲ ਪਟਿਆਲਾ ਵਾਪਸ ਆ ਰਿਹਾ ਸੀ। ਸਵੇਰੇ ਲਗਭਗ 1.30 ਵਜੇ ਜਦੋਂ ਉਹ ਭਵਾਨੀਗੜ੍ਹ ਦੇ ਫੱਗੂਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਪੁਲ 'ਤੇ ਪਲਟ ਗਈ।






Comments