ਭਾਰੀ ਮੀਂਹ ਕਾਰਨ Maa Vaishno Devi ਦਾ ਬੈਟਰੀ ਕਾਰ ਮਾਰਗ ਵੀ ਠੱਪ; ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
- bhagattanya93
- 3 days ago
- 2 min read
15/07/2025

ਜੰਮੂ ਡਵੀਜ਼ਨ ’ਚ ਹੋ ਰਹੀ ਬਾਰਿਸ਼ ਵਿਚਾਲੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਹੋਰ ਹਲਕੀ ਤੋਂ ਤੇਜ਼ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਉਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਹੈ। ਇਸ ਦੌਰਾਨ ਸੋਂਮਵਾਰ ਨੂੰ ਊਧਮਪੁਰ ਜ਼ਿਲ੍ਹੇ ’ਚ ਤੇਜ਼ ਬਾਰਿਸ਼ ਦੌਰਾਨ ਬਰਸਾਤੀ ਨਾਲੇ ਦਾ ਪਾਣੀ ਆਉਣ ਤੇ ਪਹਾੜ ਤੋਂ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇ ਦੋ ਘੰਟੇ ਬੰਦ ਰਿਹਾ, ਜਿਸ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਉੱਧਰ, ਕਟੜਾ ’ਚ ਵੀ ਮਾਤਾ ਵੈਸ਼ਨੋ ਦੇਵੀ ਦੇ ਰਸਤੇ ’ਤੇ ਪਹਾੜ ਤੋਂ ਪੱਥਰ ਤੇ ਮਲਬਾ ਡਿੱਗਣ ਨਾਲ ਰਸਤਾ ਇਹਿਤਿਆਤੀ ਤੌਰ ’ਤੇ ਸ਼ਰਧਾਲੂਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਸਾਰਾ ਦਿਨ ਬੱਦਲ ਛਾਏ ਰਹਿਣ ਨਾਲ ਚੌਥੇ ਦਿਨ ਵੀ ਹੈਲੀਕਾਪਟਰ ਸੇਵਾ ਮੁਲਤਵੀ ਰਹੀ। ਮਾਤਾ ਵੈਸ਼ਨੋ ਦੇਵੀ ਦੀਯਾਤਰਾ ਰਵਾਇਤੀ ਮਾਰਗ ਤੋਂ ਜਾਰੀ ਹੈ। ਊਧਮਪੁਰ ’ਚ ਦੁਪਹਿਰ ਦੇ ਸਮੇਂ ਤੇਜ਼ ਬਾਰਿਸ਼ ਹੋਈ। ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਜੰਮੂ-ਸ੍ਰੀਨਗਰ ਹਾਈਵੇ ’ਤੇ ਸਮਰੋਲੀ ਖੇਤਰ ’ਚ ਤੇਜ਼ ਬਾਰਿਸ਼ ਦੌਰਾਨ ਬਰਸਾਤੀ ਨਾਲਾ ਉਫਾਨ ’ਤੇ ਆ ਗਿਆ।

ਦੇਖਦੇ ਹੀ ਦੇਖਦੇ ਨਾਲੇ ਦਾ ਪਾਣੀ ਰਾਜਮਾਰਗ ’ਤੇ ਪਹੁੰਚ ਗਿਆ। ਕੁਝ ਸਮਾਂ ਬਾਅਦ ਨਾਲੇ ਦੇ ਪਾਣੀ ਨਾਲ ਰਾਜਮਾਰਗ ਦੀ ਇਕਟਿਊਬ ਪੂਰੀ ਤਰ੍ਹਾਂ ਭਰ ਗਈ। ਪਾਣੀ ਨਾਲ ਪਹਾੜ ਤੋਂ ਪੱਥਰ ਤੇ ਮਲਬਾ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਣ ਲੱਗੀ। ਸ਼ਾਮ ਚਾਰ ਵਜੇ ਤੱਕ ਸਮਰੋਲੀ ’ਚ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਪਾਣੀ ਨਾਲ ਭਰੇ ਰਾਜਮਾਰਗ ’ਤੇ ਵਾਹਨ ਰਿੜ ਕੇ ਚੱਲਣ ਨੂੰ ਮਜਬੂਰ ਹੋ ਗਏ। ਇਸਦੇ ਤੁਰੰਤ ਬਾਅਦ ਪੁਲਿਸ ਦੀ ਟੀਮ ਮੌਕੇ ਪੁੱਜੀ ਤੇ ਪੱਥਰ ਹਟਾਉਣ ਲਈ ਮਸ਼ੀਨਰੀ ਕੰਮ ’ਤੇ ਲਗਾ ਦਿੱਤੀ। ਬਾਰਿਸ਼ ਦੇ ਬੰਦ ਹੋਣ ਮਗਰੋਂ ਮਲਬਾ ਤੇ ਪਾਣੀ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਜਾਮ ਖੁੱਲ੍ਹਵਾਉਣ ਲਈ ਪੁਲਿਸ ਨੂੰ ਵੀ ਕਾਫ਼ੀ ਮੁਸ਼ੱਕਤ ਕਰਨੀ ਪਈ। ਸ਼ਾਮ ਕਰੀਬ ਛੇ ਵਜੇ ਰਾਜਮਾਰਗ ’ਤੇ ਟ੍ਰੈਫਿਕ ਵਿਵਸਥਾ ’ਚ ਥੋੜ੍ਹਾ ਸੁਧਾਰ ਹੋ ਗਿਆ।

ਇਸ ਦੌਰਾਨ ਕਟੜਾ ’ਚ ਸਾਰਾ ਦਿਨ ਬਾਰਿਸ਼ ਮਗਰੋਂ ਦੁਪਹਿਰ ਬਾਅਦ ਮਾਤਾ ਵੈਸ਼ਨੋ ਦੇਵੀ ਦੇ ਬੈਟਰੀ ਮਾਰਗ ’ਤੇ ਹਿਮਕੋਟੀ ਖੇਤਰ ’ਚ ਮੁੜ ਜ਼ਮੀਨ ਖਿਸਕੀ। ਇਸ ਨਾਲ ਰਸਤੇ ’ਤੇ ਥਾਂ-ਥਾਂ ਪੱਥਰ ਦੇ ਨਾਲ ਮਿੱਟੀ ਜਮ੍ਹਾ ਹੋ ਗਈ। ਇਸਦੇ ਬਾਅਦ ਸ਼ਰਧਾਲੂਆਂ ਦੀ ਆਵਾਜਾਈ ਨੂੰ ਇਸ ਰਸਤੇ ਤੋਂ ਬੰਦ ਕਰ ਦਿੱਤਾ ਗਿਆ। ਸਫਾਈ ਮੁਲਾਜ਼ਮ ਰਸਤੇ ਨੂੰ ਸਾਫ਼ ਕਰ ਰਹੇ ਹਨ। ਫਿਲਹਾਲ ਰਵਾਇਤੀ ਮਾਰਗ ਤੋਂ ਯਾਤਰਾ ਜਾਰੀ ਹੈ।
Comments