ਭਾਰਤ ਪਹੁੰਚਿਆ ਐੱਚਐੱਮਪੀਵੀ ਵਾਇਰਸ, ICMR ਨੇ ਕਿਹਾ- ਕਰਨਾਟਕ 'ਚ ਦੋ ਕੇਸ ਮਿਲੇ, ਅਲਰਟ ਜਾਰੀ
- bhagattanya93
- Jan 6
- 2 min read
06/01/2025

ਇਕ ਵਾਰ ਫਿਰ ਚੀਨ ਦੁਨੀਆ ਭਰ 'ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਇਕ ਨਵਾਂ ਵਾਇਰਸ HMPV (HMPV Virus Bengaluru) ਦਹਿਸ਼ਤ ਪੈਦਾ ਕਰ ਰਿਹਾ ਹੈ। ਇਸ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦਰਮਿਆਨ ਕਈ ਦੇਸ਼ ਸਾਵਧਾਨੀ ਵਰਤ ਰਹੇ ਹਨ। ਇਸ ਦੌਰਾਨ ਭਾਰਤ 'ਚ ਇਸ ਸਬੰਧੀ ਚਿੰਤਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਦਰਅਸਲ, ਦੇਸ਼ ਵਿਚ ਇਸ ਵਾਇਰਸ (India HMPV Virus) ਦੇ ਦੋ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।
ਦੇਸ਼ 'ਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਉਂਦੇ ਹੀ ਸਰਕਾਰ ਅਲਰਟ ਮੋਡ 'ਤੇ ਆ ਗਈ ਹੈ। ਨਾਲ ਹੀ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਹ ਵਾਇਰਸ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਚੀਨ ਵਿਚ ਵੀ ਇਹ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਜਿਹੀ ਸਥਿਤੀ 'ਚ ਅੱਜ ਇਸ ਲੇਖ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ HMPV ਵਾਇਰਸ ਕੋਵਿਡ-19 ਜਿੰਨਾ ਖਤਰਨਾਕ ਹੋ ਸਕਦਾ ਹੈ ਤੇ ਕੀ ਇਹ ਦੇਸ਼ ਲਈ ਖ਼ਤਰਾ ਸਾਬਤ ਹੋ ਸਕਦਾ ਹੈ।
ਕਰਨਾਟਕ 'ਚ HMPV ਦੇ ਦੋ ਕੇਸ ਮਿਲੇ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਰਨਾਟਕ (Bengaluru Baby HMPV Case) 'ਚ ਮਨੁੱਖੀ ਮੈਟਾਨਿਊਮੋਵਾਇਰਸ (HMPV) ਦੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧ 'ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਸਾਹ ਦੀਆਂ ਬਿਮਾਰੀਆਂ ਦੀ ਨਿਗਰਾਨੀ ਕਰਨ ਲਈ ਆਈਸੀਐਮਆਰ ਦੀ ਚੱਲ ਰਹੀ ਰੁਟੀਨ ਜਾਂਚ 'ਚ ਇਹ ਕੇਸ ਸਾਹਮਣੇ ਆਏ ਹਨ।

ਕੀ ਹੈ HMPV ਵਾਇਰਸ ?
ਡਾ. ਰੇਣੂ ਸੋਨੀ, ਐਮਡੀ (ਰੈਸਪੀਰੇਟਰੀ ਮੈਡੀਸਿਨ), ਸਲਾਹਕਾਰ ਪਲਮੋਨੋਲੋਜਿਸਟ, ਐਨਆਈਆਈਐਮਐਸ ਮੈਡੀਕਲ ਕਾਲਜ, ਗ੍ਰੇਟਰ ਨੋਇਡਾ, ਨੇ ਕਿਹਾ ਕਿ ਹਿਊਮਨ ਮੈਟਾਨਿਊਮੋਵਾਇਰਸ (HMPV) ਇਕ ਸਾਹ ਸੰਬੰਧੀ ਵਾਇਰਸ ਹੈ, ਜੋ ਮੁੱਖ ਤੌਰ 'ਤੇ ਫੇਫੜਿਆਂ ਤੇ ਸਾਹ ਨਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ ਸਾਲ 2001 ਵਿੱਚ ਹੋਈ ਸੀ।
ਇਹ ਸਾਹ ਦੀ ਲਾਗ ਦਾ ਵੱਡਾ ਕਾਰਨ ਹੈ, ਜੋ ਮੁੱਖ ਤੌਰ 'ਤੇ ਛੋਟੇ ਬੱਚਿਆਂ, ਬਜ਼ੁਰਗਾਂ ਤੇ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਵਾਇਰਸ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਆਮ ਜ਼ੁਕਾਮ ਵਰਗੇ ਲੱਛਣਾਂ ਤੋਂ ਲੈ ਕੇ ਸਾਹ ਦੀਆਂ ਗੰਭੀਰ ਸਥਿਤੀਆਂ ਜਿਵੇਂ ਕਿ ਬ੍ਰੌਨਕਿਓਲਾਈਟਿਸ ਅਤੇ ਨਿਮੋਨੀਆ ਤੱਕ।





Comments