ਭਰਾ ਨਾਲ ਮਿਲ ਕੇ ਸੱਸ ਦਾ ਗਲਾ ਘੁੱਟ ਕੇ ਕਤਲ, ਇਹ ਹੈ ਪੂਰਾ ਮਾਮਲਾ
- Dec 9, 2024
- 1 min read
09/12/2024

ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਭਰਾ ਨਾਲ ਮਿਲ ਕੇ ਕਥਿਤ ਤੌਰ ’ਤੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਹੈ। ਮੁੱਦਈ ਲੱਛਮੀ ਸ਼ਰਮਾ, ਵਾਸੀ ਕਮਰੇਲ, ਜਿਲ੍ਹਾ ਸੁਪੌਲ (ਬਿਹਾਰ),ਹਾਲ ਵਾਸੀ ਅਜਨਾਲੀ ਥਾਣਾ ਮੰਡੀ ਗੋਬਿੰਦਗੜ੍ਹ ਵੱਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਅਨੁਸਾਰ ਉਸ ਦੀ ਮਾਂ ਬਿੱਟੂ ਦੇਵੀ ਮੰਡੀ ਗੋਬਿੰਦਗੜ੍ਹ ਦੇ ਕੱਚਾ ਸਾਂਤੀ ਨਗਰ ਵਿੱਚ ਰਹਿੰਦੀ ਸੀ। ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਮੁੱਦਈ ਦੇ ਪਤੀ ਨੇ ਆਪਣੇ ਭਰਾ ਨਾਲ ਮਿਲ ਕੇ ਬਿੱਟੂ ਦੇਵੀ ਦਾ ਉਸਦੇ ਪੈਸਿਆਂ ਦੇ ਲਾਲਚ ਵਿੱਚ, ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।





Comments