google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੋਗਾ 'ਚ 18 ਸਾਲਾ ਨੌਜਵਾਨ ਦੀ ਮੌਤ ਨੇ ਲਿਆ ਨਵਾਂ ਮੋੜ, ਕੁੱਟਮਾਰ ਨਾਲ ਨਹੀਂ ਛੱਤ ਤੋਂ ਡਿੱਗ ਕੇ ਹੋਈ ਸੀ ਮੌ+ਤ

  • Jan 1, 2024
  • 1 min read

01/01/2024

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮੀਨੀਆ ਦੇ 18 ਸਾਲਾ ਨਵਦੀਪ ਦੀ ਹੋਈ ਮੌਤ ਨੇ ਨਵਾਂ ਮੋੜ ਲੈ ਲਿਆ ਹੈ। ਵਿਦਿਆਲਿਆ ਦੇ ਪ੍ਰਬੰਧਕ ਬਾਬਾ ਸੁੱਖਾ ਸਿੰਘ ਅਤੇ ਉੱਥੇ ਹਾਜ਼ਰ ਨੌਜਵਾਨਾਂ ਆਖਿਆ ਕਿ ਨਵਦੀਪ ਸਿੰਘ ਦੀ ਮੌਤ ਕੁੱਟਮਾਰ ਕਰਕੇ ਨਹੀਂ ਹੋਈ। ਉਹਨਾਂ ਦੱਸਿਆ ਕਿ ਸਗੋਂ ਨਵਦੀਪ ਦੀ ਮੌਤ ਛੱਤ ਤੋਂ ਡਿੱਗਣ ਨਾਲ ਹੋਈ ਹੈ। ਘਟਨਾ ਸਥਾਨ 'ਤੇ ਪਹੁੰਚੇ ਇਕ ਪਿੰਡ ਪੱਤੋ ਹੀਰਾ ਸਿੰਘ ਦੇ ਨੌਜਵਾਨ ਨੇ ਕਿਹਾ ਕਿ ਇਸ ਵਿਦਿਆਲੇ ਦੀ ਛੱਤ ਤੋਂ ਇਕ ਨੌਜਵਾਨ ਡਿੱਗਿਆ ਹੈ ਜਦੋਂ ਉਸ ਨੂੰ ਖੜਕੇ ਦੀ ਅਵਾਜ ਸੁਣੀ ਤਾਂ ਉਹ ਭੱਜ ਕਿ ਘਟਨਾ ਸਥਾਨ ਪੁੱਜਾ ਤਾਂ ਇਕ ਨੌਜਵਾਨ ਛੱਤ ਡਿੱਗਣ ਕਾਰਨ ਕਾਫੀ ਜ਼ਖ਼ਮੀ ਸੀ ਅਤੇ ਉਸ ਦੀ ਪਿੱਠ ਤੇ ਭਾਰੀ ਇੱਟਾਂ ਦਾ ਪੱਥਰ ਪਿਆ ਸੀ ਜੋ ਉਸ ਨੇ ਚੁੱਕਿਆ। ਉਹ ਨੌਜਵਾਨ ਆਪਣੇ ਘਰੇ ਧਾਰਮਿਕ ਸਮਾਗਮ ਲਈ ਵਿਦਿਆਲੇ 'ਚੋਂ ਦਰੀਆਂ ਲੈਣ ਪਹੁੰਚਿਆ ਸੀ। ਉਧਰ ਵਿਦਿਆਲੇ ਦੇ ਪ੍ਰਬੰਧਕ ਬਾਬਾ ਸੁੱਖਾ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਹੈ ਪਰਿਵਾਰ ਨਾਲ ਉਹ ਹਮਦਰਦੀ ਕਰਦੇ ਹਨ। ਉਹਨਾਂ ਦੱਸਿਆ ਕਿ ਸਾਡੇ ਵਿਦਿਆਲੇ ਵਿਚ ਅਸੀਂ ਗੁਰਮਤਿ ਰਾਹੀਂ ਭੜਕ ਚੁੱਕੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾ ਰਹੇ ਹਾਂ। ਇਹ ਕੋਈ ਨਸ਼ਾ ਛੁਡਾਓ ਕੇਂਦਰ ਨਹੀਂ ਹੈ ਸਿਰਫ ਇਕ ਗੁਰਮਤਿ ਵਿਦਿਆਲਿਆ ਹੈ। ਉਹਨਾਂ ਨਵਦੀਪ ਸਿੰਘ ਨੂੰ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਝੂਠ ਦੱਸਿਆ ਹੈ।

Comments


Logo-LudhianaPlusColorChange_edited.png
bottom of page