google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੋਗਾ ਦੇ ਕਬੱਡੀ ਖਿਡਾਰੀ ਬਿੰਦਰੂ ’ਤੇ ਗੋਲੀਆਂ ਚਲਾਉਣ ਵਾਲਾ ਦੂਜਾ ਸ਼ੂਟਰ ਵੀ ਕਾਬੂੂ, ਦੋ ਪਿਸਟਲ 32 ਬੋਰ ਤੇ 10 ਰੋਂਦ ਬਰਾਮਦ

  • Jan 19, 2024
  • 1 min read

19/01/2024

ਸੀਆਈਏ ਸਟਾਫ਼ ਪੁਲਿਸ ਨੇ ਮੋਗਾ ਦੇ ਕਬੱਡੀ ਖਿਡਾਰੀ ਬਿੰਦਰੂ ’ਤੇ ਗੋਲੀਆਂ ਚਲਾਉਣ ਵਾਲੇ ਦੂਸਰੇ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਦੂਸਰੇ ਸ਼ੂਟਰ ਯਸਮਨ ਸਿੰਘ ਉਰਫ ਯੱਸੂ ਉਰਫ ਅਮਨ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਕੋਲੋਂ 2 ਪਿਸਟਲ 32 ਬੋਰ ਸਮੇਤ 10 ਰੋਂਦ ਬਰਾਮਦ ਹੋਏ ਹਨ।


ਐਸਐਸਪੀ ਨੇ ਦੱਸਿਆ ਕਿ ਯਸਮਨ ਸਿੰਘ ਉਰਫ ਯੱਸੂ ਉਰਫ ਅਮਨ ਲੋਰੈਂਸ ਬਿਸ਼ਨੋਈ ਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ ਜੋ ਜੱਗਾ ਧੂਰਕੋਟ ਦੇ ਕਹਿਣ ’ਤੇ ਹੀ ਹਰਵਿੰਦਰ ਬਿੰਦਰੂ ’ਤੇ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ ਸੀ। ਯਸਮਨ ਸਿੰਘ ਦੀ ਗੁਪਤ ਸੂਚਨਾ ਮਿਲੀ ਸੀ ਜਿਸਦੇ ਅਧਾਰ ’ਤੇ ਥਾਣਾ ਸਿਵਲ ਲਾਇਨ ਵਿਖੇ ਮਾਮਲਾ ਦਰਜ ਕਰਕੇ ਸੀਆਈਏ ਪਟਿਆਲਾ ਦੀਆਂ ਟੀਮਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੇ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ 19 ਜਨਵਰੀ ਦੀ ਸਵੇਰ ਸੰਭੂ ਬਾਰਡਰ ਹਾਈਵੇ ਤੋੋਂ ਯਸਮਨ ਸਿੰਘ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

Comments


Logo-LudhianaPlusColorChange_edited.png
bottom of page