ਮਾਨਸਿਕ ਤਣਾਅ ਕਾਰਨ ਵਿਦੇਸ਼ੋਂ ਪਰਤੇ 26 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ
- Feb 10, 2024
- 1 min read
10/02/2024
ਮਾਨਸਿਕ ਤਨਾਅ ਦੇ ਕਾਰਨ ਵਿਦੇਸ਼ ਤੋਂ ਵਾਪਸ ਪਰਤੇ 26 ਸਾਲਾ ਨੌਜਵਾਨ ਵੱਲੋਂ ਆਪਣੇ ਕਮਰੇ ’ਚ ਲੱਗੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਪਾਤੜਾਂ ਪੁਲਿਸ ਦੇ ਹੈਡ ਕਾਂਸਟੇਬਲ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਜ਼ਾਦ ਸਿੰਘ (26) ਦੇ ਪਿਤਾ ਸਤਪਾਲ ਸਿੰਘ ਨਿਵਾਸੀ ਪਿੰਡ ਹਰਿਆਊ ਖੁਰਦ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਤਿੰਨ ਸਾਲ ਸਾਈਪ੍ਰਸ ’ਚ ਕੰਮ ਕਰਨ ਉਪਰੰਤ ਮਾਨਸਿਕ ਤੌਰ ’ਤੇ ਬਿਮਾਰ ਉਸ ਦਾ ਪੁੱਤਰ ਇੱਕ ਸਾਲ ਪਹਿਲਾਂ ਆਪਣੇ ਪਿੰਡ ਵਾਪਸ ਆ ਗਿਆ ਸੀ ਅਤੇ ਉਸ ਦਾ ਉਸ ਸਮੇਂ ਤੋਂ ਹੀ ਇਲਾਜ ਚੱਲ ਰਿਹਾ ਸੀ। ਸ਼ੁੱਕਰਵਾਰ ਸਵੇਰੇ ਕਮਰੇ ਵਿਚ ਲੱਗੀ ਪੱਖੇ ਦੀ ਹੁੱਕ ਨਾਲ ਰੱਸੀ ਬੰਨ ਕੇ ਉਸ ਨੇ ਫਾਹਾ ਲੈ ਲਿਆ। ਇਸ ਦਾ ਪਤਾ ਕਮਰੇ ਵਿੱਚ ਆਉਣ ’ਤੇ ਲੱਗਾ। ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ਼ ਕਰਵਾਏ ਬਿਆਨਾਂ ਦੇ ਅਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।






Comments