google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੁੱਲਾਂਪੁਰ ਦਾਖਾ 'ਚ ਮਾਮੂਲੀ ਤਕਰਾਰ ਮਗਰੋਂ ਪਤੀ-ਪਤਨੀ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ, SSP ਬੈਂਸ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ

  • Nov 16, 2024
  • 1 min read

16/11/2024

ਮੁਹੱਲਾ ਪ੍ਰੇਮ ਨਗਰ ਵਿਖੇ ਦੇਰ ਸ਼ਾਮ ਕਰਿਆਨੇ ਦੀ ਦੁਕਾਨ ਬੈਠੇ ਪਤੀ-ਪਤਨੀ ਨਾਲ ਕਿਸੇ ਗੱਲ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗੋਲੀਆਂ ਮਾਰਕੇ ਗੰਭੀਰ ਜਖਮੀ ਕਰ ਦਿੱਤਾ। ਘਟਨਾ ਦੀ ਸੂਚਨਾਂ ਮਿਲਦਿਆਂ ਹੀ ਐਸਐਸਪੀ ਨਵਨੀਤ ਸਿੰਘ ਬੈਂਸ,ਡੀ.ਐਸ.ਪੀ.ਦਾਖਾ ਵਰਿੰਦਰ ਸਿੰਘ ਖੋਸਾ, ਥਾਣਾ ਮੁੱਖੀ ਗੁਰਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਮੁਹੱਲਾ ਨਿਵਾਸੀਆਂ ਤੋਂ ਵਾਪਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ।


ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁੱਹਲਾ ਪ੍ਰੇਮ ਨਗਰ ਵਿੱਚ ਗੁੜੀਆ ਯਾਦਵ ਪਤਨੀ ਰਾਜਕੁਮਾਰ ਯਾਦਵ ਕਰਿਆਨੇ ਦੀ ਦੁਕਾਨ ਚਲਾਉੰਦੀ ਹੈ ਅਤੇ ਉਸਦਾ ਪਤੀ ਰਾਜਕੁਮਾਰ ਮੁੱਲਾਂਪੁਰ ਵਿਖੇ ਇੱਕ ਦੁਕਾਨ ’ਤੇ ਕੰਮ ਕਰਦਾ ਹੈ। ਸੁਰਿੰਦਰ ਸਿੰਘ ਸ਼ਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਹਿੱਸੋਵਾਲ ਨਾਲ ਕਿਸੇ ਗੱਲ ਨੂੰ ਲੈਕੇ ਪਤੀ- ਪਤਨੀ ਦਾ ਤਕਰਾਰ ਹੋ ਗਿਆ ਸੀ, ਜਿਸ ਤੋਂ ਸੁਰਿੰਦਰ ਸਿੰਘ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਉੱਕਤ ਪਤੀ ਪਤਨੀ ’ਤੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ, ਜਿਸ ਕਾਰਣ ਦੋਵੇਂ ਪਤੀ-ਪਤਨੀ ਦੇ ਬਾਹਾਂ ਵਿੱਚ ਗੋਲੀਆਂ ਲੱਗੀਆਂ। ਦੋਵਾਂ ਗੰਭੀਰ ਜਖਮੀਆਂ ਨੂੰ ਪਹਿਲਾ ਸੁਧਾਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਦਾਖਾ ਪੁਲਿਸ ਵੱਲੋਂ ਕੱਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਉਸਦੇ ਟਿਕਾਣਿਆ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


ਕੈਪਸ਼ਨ= ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨਾਲ ਡੀ.ਐਸ.ਪੀ.ਦਾਖਾ ਵਰਿੰਦਰ ਸਿੰਘ ਖੋਸਾ।

Comments


Logo-LudhianaPlusColorChange_edited.png
bottom of page