ਮੰਦਰ ਦੇ ਪੁਜਾਰੀ ਦੀਆਂ ਹਰਕਤਾਂ ਤੋਂ ਹਰ ਕੋਈ ਹੈਰਾਨ... ਨਾਬਾਲਗਾਂ ਦੀਆਂ ਬਣਾਉਂਦਾ ਸੀ ਅਸ਼ਲੀਲ ਵੀਡੀਓਜ਼
- bhagattanya93
- Jun 22
- 2 min read
22/06/2025

ਭਗਵਾਨ ਦੀ ਸ਼ਰਨ ਵਿਚ ਰਹਿਣ ਵਾਲਾ ਪੁਜਾਰੀ ਹੀ ਅਧਰਮੀ ਨਿਕਲਿਆ। ਉਹ ਮੰਦਰ ਵਿਚ ਰਹਿ ਕੇ ਨਾਬਾਲਿਗਾਂ ਦੀਆਂ ਪੋਰਨ ਵੀਡੀਓ ਬਣਾਉਂਦਾ ਸੀ। ਇਸ ਘਟਨਾ ਦੀ ਕਿਸੇ ਵੀ ਪਿੰਡਵਾਸੀ ਨੂੰ ਭਣਕ ਤੱਕ ਨਹੀਂ ਸੀ। ਉਸਦੇ ਕਾਰਨਾਮੇ ਨੂੰ ਸੁਣ ਕੇ ਹਰ ਪਿੰਡਵਾਸੀ ਹੈਰਾਨ ਰਹਿ ਗਿਆ। ਹੁਣ ਪਿੰਡ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਹ ਆਪਣਾ ਮੂਲ ਪਤਾ ਵੀ ਕਿਸੇ ਨੂੰ ਨਹੀਂ ਦੱਸਦਾ ਸੀ। ਲਗਪਗ 10 ਸਾਲਾਂ ਤੋਂ ਉਹ ਪਿੰਡ ਦੇ ਮੰਦਰ ਵਿਚ ਸੇਵਾ ਅਤੇ ਪੂਜਾ ਕਰ ਰਿਹਾ ਸੀ।
ਜੈਂਤ ਥਾਣਾ ਖੇਤਰ ਦੇ ਪਿੰਡ ਬਾਟੀ ਦੇ ਨਿਵਾਸੀ 55 ਸਾਲਾ ਸ਼ਿਆਮ ਬਿਹਾਰੀ ਲਗਪਗ 10 ਸਾਲ ਪਹਿਲਾਂ ਪਿੰਡ ਬਾਟੀ ਵਿਚ ਆਏ ਸਨ। ਉਹ ਇੱਥੇ ਆ ਕੇ ਮੰਦਰ ਦੀ ਸੇਵਾ ਅਤੇ ਪੂਜਾ ਕਰਨ ਲੱਗੇ। ਇਸ ਮੰਦਰ ਵਿਚ ਸ਼ਿਵ ਜੀ ਸਮੇਤ ਕਈ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਪਿੰਡ ਦੇ ਲੋਕ ਹਰ ਰੋਜ਼ ਮੰਦਰ ਵਿਚ ਪੂਜਾ ਅਰਚਨਾ ਕਰਦੇ ਹਨ। ਮੰਦਰ ਵਿਚ ਹੀ ਸ਼ਿਆਮ ਬਿਹਾਰੀ ਰਹਿੰਦੇ ਹਨ।
ਪੁਜਾਰੀ ਦੀ ਕਰਤੂਤ ਜਾਣ ਕੇ ਰਹਿ ਗਏ ਸੁੰਨ
ਪਿੰਡਵਾਸੀਆਂ ਦਾ ਕਹਿਣਾ ਹੈ ਕਿ 19 ਜੂਨ ਨੂੰ ਸੀਬੀਆਈ ਦੀ ਟੀਮ ਸਾਦੇ ਕਪੜੇ ਪਾ ਕੇ ਇੱਥੇ ਪਹੁੰਚੀ ਅਤੇ ਪੁਜਾਰੀ ਤੋਂ ਪੁੱਛਗਿਛ ਕੀਤੀ। ਇਸ ਤੋਂ ਬਾਅਦ ਪੁਜਾਰੀ ਨੂੰ ਆਪਣੇ ਨਾਲ ਲੈ ਗਈ। ਬਾਅਦ ਵਿਚ ਪੁਜਾਰੀ ਮੰਦਰ 'ਤੇ ਆ ਗਏ। ਸ਼ੁੱਕਰਵਾਰ ਨੂੰ ਸੀਬੀਆਈ ਦੀ ਟੀਮ ਉਸਨੂੰ ਫਿਰ ਉਠਾ ਕੇ ਲੈ ਗਈ। ਪੁਜਾਰੀ ਦੀ ਕਰਤੂਤ ਨੂੰ ਸੁਣ ਕੇ ਪਿੰਡਵਾਸੀ ਹੈਰਾਨ ਰਹਿ ਗਏ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਤਾਂ ਪੁਜਾਰੀ ਦੀ ਇਸ ਤਰ੍ਹਾਂ ਦੀ ਹਰਕਤ ਕਦੇ ਸਾਹਮਣੇ ਨਹੀਂ ਆਈ। ਪੁਜਾਰੀ ਮੂਲ ਰੂਪ ਵਿਚ ਕਿੱਥੇ ਦਾ ਰਹਿਣ ਵਾਲਾ ਹੈ, ਇਹ ਵੀ ਪਿੰਡਵਾਸੀ ਨਹੀਂ ਦੱਸ ਸਕੇ।

ਪੁਜਾਰੀ ਦੀ ਇਕ ਧੀ ਹੈ
ਪਿੰਡਵਾਸੀਆਂ ਦਾ ਕਹਿਣਾ ਹੈ ਕਿ ਪੁਜਾਰੀ ਦੀ ਇਕ ਧੀ ਹੈ, ਜਿਸ ਨਾਲ ਮਿਲਣ ਲਈ ਉਹ ਕੁਝ ਦਿਨਾਂ ਲਈ ਬਾਹਰ ਜਾਂਦੇ ਰਹਿੰਦੇ ਸਨ। ਪਰ, ਪਿੰਡ ਵਿਚ ਉਸਦੀ ਇਸ ਤਰ੍ਹਾਂ ਦੀ ਕਰਤੂਤ ਦੀ ਕੋਈ ਵੀ ਘਟਨਾ ਹੁਣ ਤੱਕ ਸਾਹਮਣੇ ਨਹੀਂ ਆਈ। ਪਰ, ਜੋ ਵੀ ਹੋਵੇ, ਜਿਸ ਤਰ੍ਹਾਂ ਦੇ ਦੋਸ਼ ਪੁਜਾਰੀ 'ਤੇ ਲੱਗੇ ਹਨ, ਉਸਨੇ ਹਰ ਕਿਸੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਸ 'ਤੇ ਨਾਬਾਲਿਗਾਂ ਦੇ ਪੋਰਨ ਵੀਡੀਓ ਬਣਾਉਣ ਦਾ ਦੋਸ਼ ਹੈ। ਭਗਵਾਨ ਦੇ ਘਰ ਵਿਚ ਰਹਿ ਕੇ ਅਧਰਮ ਦੇ ਕੰਮ ਕਰਨ ਦੀ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨਾਲ ਲੋਕਾਂ ਦਾ ਪੁਜਾਰੀਆਂ 'ਤੇ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ।
ਪੁਲਿਸ ਨੂੰ ਕਾਰਵਾਈ ਦੀ ਭਣਕ ਤੱਕ ਨਹੀਂ
ਸੀਬੀਆਈ ਨੇ ਇਸ ਮਾਮਲੇ ਵਿਚ ਪੂਰੀ ਕਾਰਵਾਈ ਨੂੰ ਗੁਪਤ ਰੱਖਿਆ ਸੀ। ਜੈਂਤ ਥਾਣਾ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਾਟੀ ਪਿੰਡ ਤੋਂ ਕਿਸੇ ਪੁਜਾਰੀ ਨੂੰ ਸੀਬੀਆਈ ਦੁਆਰਾ ਉਠਾਏ ਜਾਣ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਨਾ ਹੀ ਟੀਮ ਨੇ ਇਸ ਸੰਬੰਧ ਵਿਚ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ।






Comments