ਮੁਲਾਜ਼ਮਾਂ ਦੀ ਹੜਤਾਲ ਕਾਰਨ Paris ’ਚ ਸਥਿਤ Eiffel Tower ਬੰਦ
- bhagattanya93
- Dec 28, 2023
- 1 min read
28/12/2023
ਫਰਾਂਸ ਦੀ ਰਾਜਧਾਨੀ ਪੈਰਿਸ ’ਚ ਸਥਿਤ ਐਫਿਲ ਟਾਵਰ ਬੁੱਧਵਾਰ ਨੂੰ ਬੰਦ ਕਰ ਦਿੱਤਾ ਗਿਆ। ਦੁਨੀਆ ਦੇ ਮੁੱਖ ਸੈਲਾਨੀ ਆਕਰਸ਼ਣਾਂ ’ਚੋਂ ਇਕ ਐਫਿਲ ਟਾਵਰ ਨੂੰ ਮੁਲਾਜ਼ਮਾਂ ਦੇ ਹੜਤਾਲ ’ਤੇ ਚਲੇ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਇਸ ਗੱਲ ਦੀ ਜਾਣਕਾਰੀ ਐਫਿਲ ਟਾਵਰ ਦਾ ਸੰਚਾਲਨ ਕਰਨ ਵਾਲੀ ਸੰਸਥਾ ਐੱਸਈਟੀਈ ਨੇ ਦਿੱਤੀ ਹੈ। ਸੀਜੀਟੀ ਯੂਨੀਅਨ ਨੇ ਇਕ ਬਿਆਨ ’ਚ ਕਿਹਾ ਕਿ ਟਾਵਰ ਬਣਾਉਣ ਵਾਲੇ ਇੰਜੀਨੀਅਰ ਗੁਸਤਾਵ ਐਫਿਲ ਦੀ ਮੌਤ ਦੀ 100ਵੀਂ ਵਰੇ੍ਹਗੰਢ ’ਤੇ ਇਹ ਹੜਤਾਲ ਕੀਤੀ ਗਈ। ਯੂਨੀਅਨ ਨੇ ਕਿਹਾ ਕਿ ਸਾਡੀਆਂ ਕੁਝ ਮੰਗਾਂ ਹਨ ਜਿਨ੍ਹਾਂ ਨੂੰ ਲੈ ਕੇ ਇਹ ਹੜਤਾਲ ਹੋਈ ਹੈ।






Comments