google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੁਲਜ਼ਮ ਡਰੱਗ ਕੰਟਰੋਲਰ ਅਧਿਕਾਰੀ ਸੁਨੀਲ ਚੌਧਰੀ ਨੇ ਕੀਤਾ ਸਰੰਡਰ, ਦੁਕਾਨਦਾਰ ਤੋਂ ਲਈ ਸੀ ਲੱਖ ਰੁਪਏ ਦੀ ਰਿਸ਼ਵਤ

  • bhagattanya93
  • Feb 1, 2024
  • 2 min read

01/02/2024

1 ਲੱਖ ਰੁਪਏ ਰਿਸ਼ਵਤ ਮਾਮਲੇ ਦੇ ਦੋਸ਼ੀ ਡਰੱਗ ਕੰਟਰੋਲ ਅਫਸਰ ਸੁਨੀਲ ਚੌਧਰੀ ਨੇ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਉਹ ਕਰੀਬ ਪੰਜ ਮਹੀਨਿਆਂ ਤੋਂ ਫਰਾਰ ਸੀ। ਅਦਾਲਤ ਨੇ ਸੁਨੀਲ ਚੌਧਰੀ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।


ਸੁਪਰੀਮ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀ

ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਨੇ ਪਹਿਲਾਂ ਜ਼ਿਲ੍ਹਾ ਅਦਾਲਤ ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਪਰ ਦੋਵਾਂ ਅਦਾਲਤਾਂ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਿੱਤੀ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮੁਲਜ਼ਮ ਸੁਨੀਲ ਚੌਧਰੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਅਗਲੇ ਦਿਨ ਵੀਰਵਾਰ ਸਵੇਰੇ ਕਰੀਬ 11 ਵਜੇ ਸੁਨੀਲ ਨੇ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।

ਸੁਨੀਲ ਚੌਧਰੀ ਖ਼ਿਲਾਫ਼ ਸਤੰਬਰ 'ਚ ਦਰਜ ਹੋਇਆ ਸੀ ਮਾਮਲਾ


ਵਿਜੀਲੈਂਸ ਨੇ ਸਤੰਬਰ 2023 'ਚ ਸੁਨੀਲ ਚੌਧਰੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਧਰ, ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਵਿਚੋਲੇ ਅਸ਼ੋਕ ਨਰੂਲਾ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਸਿਹਤ ਵਿਭਾਗ ਮੁਲਜ਼ਮ ਅਧਿਕਾਰੀ ਨੂੰ ਮੁਅੱਤਲ ਕਰ ਚੁੱਕਾ ਹੈ।


ਦੁਕਾਨਦਾਰ ਤੋਂ ਮੰਗੀ ਸੀ ਲੱਖ ਰੁਪਏ ਦੀ ਰਿਸ਼ਵਤ

ਡਰੱਗ ਕੰਟਰੋਲਰ ਅਫਸਰ ਸੁਨੀਲ ਚੌਧਰੀ ਨੇ ਧਨਾਸ ਸਥਿਤ ਆਰਥੋਪੈਡਿਕ ਸਰਜੀਕਲ ਸਟੋਰ 'ਤੇ ਛਾਪੇਮਾਰੀ ਕਰਨ ਤੇ ਖਾਮੀਆਂ ਦੇ ਆਧਾਰ 'ਤੇ ਸੀਲ ਨਾ ਕਰਨ ਦੇ ਬਦਲੇ ਸਟੋਰ ਸੰਚਾਲਕ ਦੇਵ ਸ਼ਰਨ ਸ਼ਾਹ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।


ਇੰਝ ਹੋਇਆ ਮਾਮਲੇ ਦਾ ਖੁਲਾਸਾ

ਬਾਅਦ 'ਚ 80 ਹਜ਼ਾਰ ਰੁਪਏ 'ਚ ਸੌਦਾ ਤੈਅ ਹੋ ਗਿਆ। ਇਸ ਸਬੰਧੀ ਸਟੋਰ ਸੰਚਾਲਕ ਦੇਵ ਸ਼ਰਨ ਸ਼ਾਹ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ਜਦੋਂ ਵਿਚੋਲਾ ਅਸ਼ੋਕ ਨਰੂਲਾ ਸੈਕਟਰ-20 'ਚ ਦੇਵ ਸ਼ਰਨ ਸ਼ਾਹ ਤੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਪਹਿਲੀ ਰਕਮ ਲੈਣ ਆਇਆ ਤਾਂ ਵਿਜੀਲੈਂਸ ਟੀਮ ਨੇ ਪਹਿਲਾਂ ਹੀ ਜਾਲ ਵਿਛਾ ਕੇ ਉਸ ਨੂੰ ਰਿਸ਼ਵਤ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

Comentários


Logo-LudhianaPlusColorChange_edited.png
bottom of page