ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ,ਘਰਾਂ ਅੰਦਰ ਦਾਖਲ ਹੋਇਆ ਗੰਦਾ ਪਾਣੀ,ਗੁੱਸੇ 'ਚ ਆਏ ਲੋਕਾਂ ਨੇ ਲਾਇਆ ਧਰਨਾ
- bhagattanya93
- Jul 23
- 1 min read
23/07/2025

ਮੋਗਾ ਸ਼ਹਿਰ 'ਚ ਮੌਨਸੂਨ ਦੇ ਪਹਿਲੇ ਮੀਂਹ ਨੇ ਨਗਰ ਨਿਗਮ ਦੀ ਨਿਕਾਸੀ ਪ੍ਰਣਾਲੀ ਦੀ ਨਾਕਾਮੀ ਨੂੰ ਇਕ ਵਾਰੀ ਫਿਰ ਸਾਫ਼ ਕਰ ਦਿੱਤਾ। ਮੰਗਲਵਾਰ ਨੂੰ ਸਵੇਰ ਤੋਂ ਤਿੰਨ ਘੰਟਿਆਂ ਤਕ ਮੀਂਹ ਨੇ ਵਾਰਡ ਨੰਬਰ 16, ਹਰਗੋਵਿੰਦ ਨਗਰ ਅਤੇ ਟਰੇਨ ਲਾਈਨ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਖਰਾਬ ਕਰ ਦਿੱਤੀ। ਇਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਨਿਕਾਸੀ ਨਾਲੇ ਓਵਰਫ਼ਲੋਅ ਹੋ ਗਏ ਤੇ ਗੰਦਾ ਪਾਣੀ ਸਿੱਧਾ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ। ਪਰੇਸ਼ਾਨ ਹੋਏ ਇਲਾਕਾ ਨਿਵਾਸੀਆਂ ਨੇ ਬੋਹਨਾ ਚੌਕ ਵਿਖੇ ਮੋਗਾ-ਕੋਟਕਪੂਰਾ ਹਾਈਵੇ ਰੋਡ 'ਤੇ ਰੋਸ ਵਜੋਂ ਟ੍ਰੈਫਿਕ ਜਾਮ ਕਰ ਦਿੱਤਾ। ਲੋਕਾਂ ਨੇ ਨਗਰ ਨਿਗਮ ਅਤੇ ਸ਼ਹਿਰੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਹ ਹਾਲਤ ਨਗਰ ਨਿਗਮ ਦੀ ਲਾਪਰਵਾਹੀ ਦਾ ਨਤੀਜਾ ਹੈ।







Comments