ਮੋਹਾਲੀ ਧਮਾਕੇ ਦੀ ਵੱਡੀ ਅਪਡੇਟ, ਮੌਤਾਂ ਦੀ ਗਿਣਤੀ ਆਈ ਸਾਹਮਣੇ !
- bhagattanya93
- Aug 6
- 1 min read
06/08/2025

ਪੰਜਾਬ ਦੇ ਇੰਡਸਟਰੀਅਲ ਹੱਬ ਮੋਹਾਲੀ ਤੋਂ ਇਕ ਵੱਡੀ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਫੇਜ਼-9 ਇੰਡਸਟਰੀਅਲ ਏਰੀਆ ਵਿੱਚ ਇੱਕ ਆਕਸੀਜਨ ਪਲਾਂਟ \‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਹ ਧਮਾਕਾ ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਹੋਇਆ। ਫਿਲਹਾਲ ਦੋ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਤਿੰਨ ਹੋਰ ਮਜ਼ਦੂਰ ਜ਼ਖ਼ਮੀ ਹੋਏ ਹਨ।
ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ‘ਚ ਕਈ ਸਿਲੰਡਰ ਇਕੱਠੇ ਫਟ ਪਏ। ਹਾਦਸੇ ਸਮੇਂ ਕਈ ਮਜ਼ਦੂਰ ਅੰਦਰ ਮੌਜੂਦ ਸਨ। ਮੌਕੇ \‘ਤੇ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਵਧਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਮੌਕੇ \‘ਤੇ ਰਾਹਤ ਕਾਰਜ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸਾਂ ਪਹੁੰਚ ਚੁੱਕੀਆਂ ਹਨ। ਬਚਾਅ ਟੀਮਾਂ ਵਲੋਂ ਮਜ਼ਦੂਰਾਂ ਦੀ ਖੋਜ ਜਾਰੀ ਹੈ। ਦੱਸਣਯੋਗ ਹੈ ਕਿ ਇਹ ਆਕਸੀਜਨ ਪਲਾਂਟ ਮੁਹਾਲੀ ਦੇ ਵੱਡੇ ਸਰਕਾਰੀ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕਰਦਾ ਹੈ।ਪ੍ਰਸ਼ਾਸਨ ਵਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਲਾਂਟ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ। ਫਿਲਹਾਲ ਪੂਰੇ ਇਲਾਕੇ ਨੂੰ ਸੇਲ ਕਰ ਦਿੱਤਾ ਗਿਆ ਹੈ।





Comments