ਮਰਹੂਮ ਵਿਧਾਇਕ ਗੋਗੀ ਦੀ ਪਤਨੀ ਨੂੰ ਜਲਦ ਕੋਈ ਵੱਡੀ ਜਿੰਮੇਵਾਰੀ ਮਿਲੇਗੀ !
- Ludhiana Plus
- Apr 17
- 1 min read
Updated: Apr 18
ਲੁਧਿਆਣਾ, 17 ਅਪ੍ਰੈਲ

ਲੁਧਿਆਣਾ ਪੱਛਮੀ ਤੋਂ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਪਤਨੀ ਸੁਖਚੈਨ ਬੱਸੀ ਨੂੰ ਪੰਜਾਬ ਸਰਕਾਰ ਕੋਈ ਵੱਡੀ ਜਿੰਮੇਵਾਰੀ ਦੇਣ ਲੱਗੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਜਾ ਰਿਹਾ ਹੈ। ਵਿਧਾਇਕ ਗੋਗੀ ਦੀ ਮੌਤ ਤੋਂ ਮਗਰੋਂ ਗੋਗੀ ਪਰਿਵਾਰ ਨੂੰ ਕੋਈ ਮਾਨ ਸੰਮਾਨ ਦੇਣਾ ਬਣਦਾ ਸੀ। ਜਿਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੜੀ ਗੰਭੀਰ ਸੀ। ਇਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਗੋਗੀ ਪਰਿਵਾਰ ਨੂੰ ਕਿਤੇ ਅੱਛੀ ਜਗ੍ਹਾ ਐਡਜਸਟ ਕਰਨ ਲਈ ਉਹਨਾਂ ਦੀ ਧਰਮ ਪਤਨੀ ਸੁਖਚੈਨ ਗੋਗੀ ਨੂੰ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਜਲਦ ਹੀ ਲਗਾਇਆ ਜਾ ਰਿਹਾ ਹੈ।
Comments