ਮਸ਼ਹੂਰ ਡਾਕਟਰ 'ਤੇ ਹਮਲਾ, ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਨੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ; ਹਾਲਤ ਗੰਭੀਰ
- bhagattanya93
- Jul 4
- 1 min read
04/07/2025

ਮੋਗਾ ਦੇ ਕਸਬਾ ਕੋਟ ਈਸੇ ਖਾਂ 'ਚ ਇਕ ਨਾਮੀ ਡਾਕਟਰ 'ਤੇ ਫਾਇਰਿੰਗ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਹਰਬੰਸ ਨਰਸਿੰਗ ਹੋਮ 'ਚ ਡਾਕਟਰ ਅਨਿਲ ਜੀਤ ਕੰਬੋਜ 'ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਆਕਤੀਆਂ ਵੱਲੋਂ ਉਸ ਵਕਤ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ ਜਦ ਉਹ ਨਰਸਿੰਗ ਹੋਮ 'ਚ ਮੌਜੂਦ ਸਨ। ਡਾਕਟਰ ਕੰਬੋਜ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।







Comments