ਰਾਜਨੀਤਿਕ ਆਗੂ 'ਤੇ ਹੋਇਆ ਜਾਨਲੇਵਾ ਹਮ*ਲਾ
- bhagattanya93
- Jul 5
- 1 min read
05/07/2025

ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ, ਸਮਾਜ ਸੇਵੀ ਤੇ ਰਾਜਨੀਤਿਕ ਆਗੂ ਹਰ ਤੇਗਵੀਰ ਸਿੰਘ ਤੇਗੀ 'ਤੇ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਪੰਚ ਮੁਕਤ ਕੋਰ ਦੇ ਪਤੀ ਹਰਤੇਗ ਵੀਰ ਸਿੰਘ ਤੇਗੀ ਨੇ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਲੋਕ ਹਿੱਤਾਂ ਦੀ ਗੱਲ ਕਰਦਾ ਹਾਂ, ਇਲਾਕੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਗੁੰਡਾਗਰਦੀ ਭ੍ਰਿਸ਼ਟਾਚਾਰੀ ਦੇ ਖਿਲਾਫ਼ ਮੈਂ ਖੁੱਲ ਕੇ ਬੋਲਦਾ ਹਾਂ, ਜਿਸ ਕਰਕੇ ਮੇਰੇ 'ਤੇ ਹਮਲਾ ਹੋਇਆ।

ਹਰਤੇਗਵੀਰ ਸਿੰਘ ਤੇਗੀ ਇਹ ਵੀ ਕਿਹਾ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਲਗਾਤਾਰ ਲੋਕ ਹਿੱਤਾਂ ਵਿੱਚ ਬੋਲਦਾ ਰਹਾਂਗਾ। ਉਨ੍ਹਾਂ ਦੱਸਿਆ ਕਿ ਸਥਾਨਕ ਕਿਸਾਨ ਹਵੇਲੀ ਦੇ ਕੋਲ ਜਦੋਂ ਉਹ ਪਿੰਡ ਸਹੋਟਾ ਦੀ ਸਰਪੰਚ ਆਪਣੀ ਪਤਨੀ ਮੁਕਤ ਕੋਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਦੇਖਭਾਲ ਕਰਦਾ ਜਾ ਰਿਹਾ ਸੀ ਤਾਂ ਪਿੱਛੋਂ ਤੋਂ ਤਿੰਨ ਬਦਮਾਸ਼ਾਂ ਨੇ ਆ ਕੇ ਮੇਰੇ 'ਤੇ ਹਮਲਾ ਕੀਤਾ, ਮੇਰੇ 'ਤੇ ਇੱਟਾਂ ਰੋੜੇ ਮਾਰੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ। ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।






Comments