google-site-verification=ILda1dC6H-W6AIvmbNGGfu4HX55pqigU6f5bwsHOTeM
top of page

ਰਾਮ ਮੰਦਰ ਦੀ ਖ਼ੁਸ਼ੀ ’ਚ ਅਮਰੀਕੀ ਹਿੰਦੂਆਂ ਨੇ ਕੱਢੀ ਕਾਰ ਰੈਲੀ, ਮੰਦਰ ਦੇ ਉਦਘਾਟਨ ਤੋਂ ਪਹਿਲਾਂ ਮਹੀਨਾ ਭਰ ਚੱਲੇਗਾ ਉਤਸਵ

  • bhagattanya93
  • Dec 18, 2023
  • 2 min read

18/12/2023

ree

ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। 500 ਸਾਲਾਂ ਦੇ ਹਿੰਦੂਆਂ ਦੇ ਸੰਘਰਸ਼ ਤੋਂ ਬਾਅਦ ਅਮਰੀਕਾ ’ਚ ਵੀ ਉਤਸਵ ਮਨਾਇਆ ਜਾ ਰਿਹਾ ਹੈ। ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਅਮਰੀਕਾ ’ਚ ਮਹੀਨਾ ਭਰ ਇਸ ਦਾ ਉਤਸਵ ਮਨਾਇਆ ਜਾਵੇਗਾ। ਸ਼ਨਿਚਰਵਾਰ ਨੂੰ ਇਸ ਉਤਸਵ ਦੀ ਸ਼ੁਰੂਆਤ ਇਕ ਵਿਸ਼ਾਲ ਕਾਰ ਰੈਲੀ ਨਾਲ ਹੋਈ। ਵਾਸ਼ਿੰਗਟਨ ਡੀਸੀ ਦੇ ਉਪਨਗਰੀ ਇਲਾਕਿਆਂ ’ਚ ਇਹ ਕਾਰ ਰੈਲੀ ਕੱਢੀ ਗਈ। ਅਮਰੀਕਾ ’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਕਈ ਮੈਂਬਰ ਸ਼ਨਿਚਰਵਾਰ ਨੂੰ ਮੈਰੀਲੈਂਡ ਦੇ ਨਜ਼ਦੀਕ ਸਥਿਤ ਫ੍ਰੈਡਰਿਕ ਸਿਟੀ ’ਚ ਸ੍ਰੀਭਗਤ ਆਂਜਨੇਯ ਮੰਦਰ ’ਚ ਇਕੱਠੇ ਹੋਏ ਤੇ ਰਾਮ ਮੰਦਰ ਦੇ ਉਦਘਾਟਨ ਦੀ ਖ਼ੁਸ਼ੀ ’ਚ ਕਾਰ ਰੈਲੀ ਕੱਢੀ।

ਅਮਰੀਕਾ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਮਹਿੰਦਰ ਸਾਪਾ ਨੇ ਦੱਸਿਆ ਕਿ 500 ਸਾਲਾਂ ਦੇ ਹਿੰਦੂਆਂ ਦੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਦਾ ਅਯੁੱਧਿਆ ’ਚ ਉਦਘਾਟਨ ਹੋਣ ਜਾ ਰਿਹਾ ਹੈ। 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ’ਚ ਕਰੀਬ ਇਕ ਹਜ਼ਾਰ ਹਿੰਦੂ ਪਰਿਵਾਰਾਂ ਨਾਲ ਇਤਿਹਾਸਕ ਜਸ਼ਨ ਮਨਾਇਆ ਜਾਵੇਗਾ। ਉਤਸਵ ਦੌਰਾਨ ਰਾਮ ਲੀਲ੍ਹਾ ਵੀ ਕਰਵਾਈ ਜਾਵੇਗੀ। ਨਾਲ ਹੀ ਰਾਮ ਦੀਆਂ ਕਹਾਣੀਆਂ, ਆਰਤੀ, ਭਜਨ ਵੀ ਗਾਏ ਜਾਣਗੇ। ਅਮਰੀਕਾ ’ਚ ਪੈਦਾ ਹੋਏ ਬੱਚਿਆਂ ਨੂੰ ਵੀ ਰਾਮ ਦੇ ਜੀਵਨ ਬਾਰੇ ਦੱਸਿਆ ਜਾਵੇਗਾ। ਇਨ੍ਹ੍ਹਾਂ ਉਤਸਵਾਂ ਦੇ ਸਹਿ-ਸੰਯੋਜਕ ਤੇ ਸਥਾਨਕ ਤਾਮਿਲ ਹਿੰਦੂ ਆਗੂ ਪ੍ਰੇਮ ਕੁਮਾਰ ਸਵਾਮੀਨਾਥਨ ਨੇ ਕਾਰ ਰੈਲੀ ਦੌਰਾਨ ਤਾਮਿਲ ਭਾਸ਼ਾ ’ਚ ਭਜਨ ਗਾਇਆ ਤੇ ਸਾਰੇ ਪਰਿਵਾਰਾਂ ਨੂੰ 20 ਜਨਵਰੀ ਦੇ ਉਤਸਵ ਲਈ ਸੱਦਾ ਦਿੱਤਾ। ਰੈਲੀ ’ਚ ਮੋਜੂਦ ਹੋਰ ਲੋਕਾਂ ਨੇ ਵੀ ਕੰਨੜ, ਤੇਲਗੂ ਤੇ ਹੋਰ ਭਾਰਤੀ ਭਾਸ਼ਾਵਾਂ ’ਚ ਭਗਵਾਨ ਰਾਮ ਦੀ ਮਹਿਮਾ ਦੱਸੀ। 2019 ’ਚ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਅਯੁੱਧਿਆ ’ਚ ਰਾਮ ਮੰਦਰ ਬਣਨ ਦਾ ਰਸਤਾ ਸਾਫ਼ ਹੋ ਗਿਆ ਸੀ। 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਸੰਘਰਸ਼ ਤੋਂ ਬਾਅਦ ਅਮਰੀਕਾ ’ਚ ਵੀ ਉਤਸਵ ਮਨਾਇਆ ਜਾ ਰਿਹਾ ਹੈ। ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਅਮਰੀਕਾ ’ਚ ਮਹੀਨਾ ਭਰ ਇਸ ਦਾ ਉਤਸਵ ਮਨਾਇਆ ਜਾਵੇਗਾ। ਸ਼ਨਿਚਰਵਾਰ ਨੂੰ ਇਸ ਉਤਸਵ ਦੀ ਸ਼ੁਰੂਆਤ ਇਕ ਵਿਸ਼ਾਲ ਕਾਰ ਰੈਲੀ ਨਾਲ ਹੋਈ।


ਵਾਸ਼ਿੰਗਟਨ ਡੀਸੀ ਦੇ ਉਪਨਗਰੀ ਇਲਾਕਿਆਂ ’ਚ ਇਹ ਕਾਰ ਰੈਲੀ ਕੱਢੀ ਗਈ। ਅਮਰੀਕਾ ’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਕਈ ਮੈਂਬਰ ਸ਼ਨਿਚਰਵਾਰ ਨੂੰ ਮੈਰੀਲੈਂਡ ਦੇ ਨਜ਼ਦੀਕ ਸਥਿਤ ਫ੍ਰੈਡਰਿਕ ਸਿਟੀ ’ਚ ਸ੍ਰੀਭਗਤ ਆਂਜਨੇਯ ਮੰਦਰ ’ਚ ਇਕੱਠੇ ਹੋਏ ਤੇ ਰਾਮ ਮੰਦਰ ਦੇ ਉਦਘਾਟਨ ਦੀ ਖ਼ੁਸ਼ੀ ’ਚ ਕਾਰ ਰੈਲੀ ਕੱਢੀ। ਅਮਰੀਕਾ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਮਹਿੰਦਰ ਸਾਪਾ ਨੇ ਦੱਸਿਆ ਕਿ 500 ਸਾਲਾਂ ਦੇ ਹਿੰਦੂਆਂ ਦੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਦਾ ਅਯੁੱਧਿਆ ’ਚ ਉਦਘਾਟਨ ਹੋਣ ਜਾ ਰਿਹਾ ਹੈ। 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ’ਚ ਕਰੀਬ ਇਕ ਹਜ਼ਾਰ ਹਿੰਦੂ ਪਰਿਵਾਰਾਂ ਨਾਲ ਇਤਿਹਾਸਕ ਜਸ਼ਨ ਮਨਾਇਆ ਜਾਵੇਗਾ। ਉਤਸਵ ਦੌਰਾਨ ਰਾਮ ਲੀਲ੍ਹਾ ਵੀ ਕਰਵਾਈ ਜਾਵੇਗੀ। ਨਾਲ ਹੀ ਰਾਮ ਦੀਆਂ ਕਹਾਣੀਆਂ, ਆਰਤੀ, ਭਜਨ ਵੀ ਗਾਏ ਜਾਣਗੇ। ਅਮਰੀਕਾ ’ਚ ਪੈਦਾ ਹੋਏ ਬੱਚਿਆਂ ਨੂੰ ਵੀ ਰਾਮ ਦੇ ਜੀਵਨ ਬਾਰੇ ਦੱਸਿਆ ਜਾਵੇਗਾ। ਇਨ੍ਹ੍ਹਾਂ ਉਤਸਵਾਂ ਦੇ ਸਹਿ-ਸੰਯੋਜਕ ਤੇ ਸਥਾਨਕ ਤਾਮਿਲ ਹਿੰਦੂ ਆਗੂ ਪ੍ਰੇਮ ਕੁਮਾਰ ਸਵਾਮੀਨਾਥਨ ਨੇ ਕਾਰ ਰੈਲੀ ਦੌਰਾਨ ਤਾਮਿਲ ਭਾਸ਼ਾ ’ਚ ਭਜਨ ਗਾਇਆ ਤੇ ਸਾਰੇ ਪਰਿਵਾਰਾਂ ਨੂੰ 20 ਜਨਵਰੀ ਦੇ ਉਤਸਵ ਲਈ ਸੱਦਾ ਦਿੱਤਾ। ਰੈਲੀ ’ਚ ਮੋਜੂਦ ਹੋਰ ਲੋਕਾਂ ਨੇ ਵੀ ਕੰਨੜ, ਤੇਲਗੂ ਤੇ ਹੋਰ ਭਾਰਤੀ ਭਾਸ਼ਾਵਾਂ ’ਚ ਭਗਵਾਨ ਰਾਮ ਦੀ ਮਹਿਮਾ ਦੱਸੀ। 2019 ’ਚ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਅਯੁੱਧਿਆ ’ਚ ਰਾਮ ਮੰਦਰ ਬਣਨ ਦਾ ਰਸਤਾ ਸਾਫ਼ ਹੋ ਗਿਆ ਸੀ। 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ।

Comments


Logo-LudhianaPlusColorChange_edited.png
bottom of page